ਬੈਂਕਾਂ ਦੀਆਂ ਦੇਸ਼ ਭਰ ਦੀਆਂ ਪੈਨਸ਼ਨਰ ਐਸੋਸੀਏਸ਼ਨਾਂ ਵਲੋਂ ਸੰਘਰਸ਼ ਤੇਜ ਕਰਨ ਦਾ ਫੈਸਲਾ

ਬੈਂਕਾਂ ਦੀਆਂ ਦੇਸ਼ ਭਰ ਦੀਆਂ ਪੈਨਸ਼ਨਰ ਐਸੋਸੀਏਸ਼ਨਾਂ ਵਲੋਂ ਸੰਘਰਸ਼ ਤੇਜ ਕਰਨ ਦਾ ਫੈਸਲਾ
ਚੰਡੀਗੜ੍ਹ, 4 ਜਨਵਰੀ (ਸ.ਬ.) ਬੈਂਕਾਂ ਦੀਆਂ ਦੇਸ਼ ਭਰ ਦੀਆਂ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਤੇਜ਼ ਕਰਦਿਆਂ ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਅਤੇ ਕੋਆਰੀਡੇਸ਼ਨ ਆਫ ਪੈਨਸਨਰਜ਼ ਅਤੇ ਰੀਟਾਇਰੀਜ਼ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਤੌਰ ਤੇ ਦੇਸ਼ ਭਰ ਵਿੱਚ ਮੁਜ਼ਹਾਰੇ ਧਰਨੇ ਅਤੇ ਮੰਗ ਪੱਤਰ ਦੇਣ ਦੀ ਮੁਹਿੰਮ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ| ਜਿਸ ਵਿੱਚ ਦੇਸ਼ ਭਰ ਦੇ ਬੈਂਕ ਪੈਨਸਨਰਜ਼ ਭਾਗ ਲੈ ਰਹੇ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆ ਨਾਰਥ ਜੋਨ ਦੇ ਬੈਂਕਾਂ ਦੇ ਜਨਰਲ ਸਕੱਤਰ ਅਤੇ ਕੁੱਲ ਹਿੰਦ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਜਟਾਣਾ ਅਤੇ ਸੀ. ਬੀ. ਪੀ. ਆਰ. ਓ ਦੇ ਨੁਮਾਇੰਦੇ ਸ੍ਰੀ ਟੀ. ਆਰ ਗੁਪਤਾ, ਸ੍ਰੀ ਅਨੀਲ ਸੂਦ ਕੇਨਰਾ ਬੈਂਕ, ਸ੍ਰੀ ਜੇ.ਆਰ. ਗੁਪਤਾ, ਕੇ.ਕੇ ਤਰਿਖਾ ਸਟੇਟ ਬੈਂਕ ਆਫ ਇੰਡੀਆ, ਸ੍ਰੀ ਗੁਰਚਰਨ ਸਿੰਘ ਸਿੱਧੂ ਪੰਜਾਬ ਐਂਡ ਸਿੰਧ ਬੈਂਕ, ਸ੍ਰੀ ਸੱਜਣ ਸਿੰਘ ਪੰਜਾਬ ਨੈਸ਼ਨਲ ਬੈਂਕ, ਸ੍ਰੀ ਹਰੀਸ਼ ਵਾਲੀਆ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਵਿੱਚ ਪਿਛਲੇ 25 ਸਾਲ ਤੋਂ ਇਕ ਵਾਰ ਵੀ ਵਾਧਾ ਨਹੀਂ ਕੀਤਾ ਗਿਆ| ਇਸ ਸਮੇਂ ਦੌਰਾਨ ਬੈਂਕਾਂ ਦੇ ਰੈਗੂਲਰ ਕਰਮਚਾਰੀਆਂ ਦੇ ਪੰਜ ਤਨਖਾਹ ਸਮਝੌਤੇ ਹੋ ਚੁੱਕੇ ਹਨ| ਉਹਨਾਂ ਮੰਗ ਕੀਤੀ ਕਿ ਸਾਰੇ ਬੈਂਕ ਪੈਨਸ਼ਨਰਜ਼ ਨੂੰ 100 ਪ੍ਰਤੀਸ਼ਤ ਮਹਿੰਗਾਈ ਭੱਤਾ, ਮੈਡੀਕਲ, ਇੰਨਸੋਰੈਂਸ਼ ਦਾ ਪੂਰਾ ਪਰੀਮਿਅਮ ਰੈਗੂਲਰ ਕਰਮਚਾਰੀਆਂ ਦੀ ਤਰਜ਼ ਤੇ ਬੈਂਕਾਂ ਵੱਲੋਂ ਅਦਾ ਕੀਤਾ ਜਾਵੇ, ਬੈਂਕਾਂ ਦੀਆਂ ਵੈਲਫੇਅਰ ਸਕੀਮਾਂ ਵਿੱਚ ਪੈਨਸਨਰਜ਼ ਦਾ ਹਿੱਸਾ ਤੈਅ ਕੀਤਾ ਜਾਵੇ ਅਤੇ ਅਤੇ ਸਟੇਟ ਬੈਂਕ ਆਫ ਇੰਡੀਜਾ ਵਿੱਚ ਬੈਸਿਕ ਤਨਖਾਹ ਦੇ 50 ਪ੍ਰਤੀਸ਼ਤ ਉੱਤੇ ਪੈਨਸ਼ਨ ਦਿੱਤੀ ਜਾਵੇ| ਉਨ੍ਹਾਂ ਕਿਹਾ ਕਿ ਬੈਂਕ ਮੈਨੇਜਮੈਂਟ ਅਤੇ ਸਰਕਾਰ ਦੇ ਇਹ ਦਾਅਵੇ ਨਿਰਾਧਾਰ ਅਤੇ ਖੋਖਲੇ ਹਨ ਕਿ ਬੈਂਕਾਂ ਦੀ ਮਾਇਕ ਹਾਲਤ ਠੀਕ ਨਹੀਂ ਜਦ ਕਿ ਬੈਂਕ ਮੁਲਾਜ਼ਮਾਂ ਦਾ ਪੈਨਸ਼ਨ ਫੰਡ ਜੋ ਵੱਖ ਵੱਖ ਟਰਸਟਾਂ ਵਿੱਚ ਜਮ੍ਹਾ ਹੈ ਜੋ ਕਿ ਤਿੰਨ ਲੱਖ ਕਰੋੜ ਦੇ ਕਰੀਬ ਹੈ ਜਦ ਕਿ ਸਾਰੀਆਂ ਮੰਗਾਂ ਮੰਨਣ ਨਾਲ ਵੀ ਕੁਝ ਹਜ਼ਾਰ ਕਰੋੜ ਹੀ ਖਰਚ ਆਉਂਦਾ ਹੈ|
ਪੈਨਸਨਰਜ਼ ਲੀਡਰਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਸਬੰਧੀ ਭਾਰਤ ਸਰਕਾਰ ਅਤੇ ਬੈਕਾਂ ਦੇ ਮਨੇਜਮੈਂਟਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ 7 ਜਨਵਰੀ ਨੂੰ ਜੰਤਰ -ਮੰਤਰ ਨਵੀਂ ਦਿੱਲੀ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ ਅਤੇ ਇਸ ਸਬੰਧੀ ਪਾਰਲੀਮੈਂਟ ਵੱਲ ਮਾਰਚ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *