ਬੈਂਕਾਂ ਦੀ ਕੋਰਟ ਨੂੰ ਅਪੀਲ, ਮਾਲਿਆ ਦੀ ਜਾਇਦਾਦ ਕੁਰਕ ਕਰਨ ਦੀ ਮਿਲੇ ਇਜਾਜ਼ਤ

ਨਵੀਂ ਦਿੱਲੀ, 16 ਜਨਰਵੀ (ਸ.ਬ.) ਬੈਂਕਾਂ ਦਾ ਲੋਨ ਲੈ ਕੇ ਫਰਾਰ ਚਲ ਰਹੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਕੋਰਟ ਵਲੋਂ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕਰਨ ਤੋਂ ਬਾਅਦ ਹੁਣ ਸਰਕਾਰ ਉਸਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ|
ਦੂਜੇ ਪਾਸੇ ਐਸ. ਬੀ. ਆਈ ਦੀ ਅਗਵਾਈ ਵੱਚ 12 ਬੈਂਕਾਂ ਦੇ ਇਕ ਸਮੂਹ ਨੇ ਮੁੰਬਈ ਦੀ ਇਕ ਅਦਾਲਤ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਵਿਜੇ ਮਾਲਿਆ ਦੀ ਉਨ੍ਹਾਂ ਜਾਇਦਾਦਾਂ ਨੂੰ ਬੈਂਕ ਹਵਾਲੇ ਕੀਤਾ ਜਾਵੇ ਜਿੰਨ੍ਹਾਂ ਜਾਇਦਾਦਾਂ ਨੂੰ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜ਼ਬਤ ਕਰ ਲਿਆ ਹੈ| ਬੈਂਕਾਂ ਨੇ ਕਿਹਾ ਹੈ ਕਿ ਅਜਿਹਾ ਹੋਣ ਤੇ ਹੀ ਉਹ ਜਾਇਦਾਦਾਂ ਨੂੰ ਵੇਚ ਕੇ ਆਪਣੇ ਕਰਜ਼ੇ ਦੀ ਵਸੂਲੀ ਕਰ ਸਕਣਗੇ|

Leave a Reply

Your email address will not be published. Required fields are marked *