ਬੈਂਕਾਕ ਵਿੱਚ ਗੋਲੀਬਾਰੀ ਦੌਰਾਨ ਭਾਰਤੀ ਸੈਲਾਨੀ ਦੀ ਮੌਤ

ਬੈਂਕਾਕ, 8 ਅਕਤੂਬਰ (ਸ.ਬ.) ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਸੈਲਾਨੀ ਦੀ ਮੌਤ ਹੋ ਗਈ, ਜਦੋਂਕਿ ਇੱਕ ਭਾਰਤੀ ਸੈਲਾਨੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਨਾਬਾਲਗਾਂ ਦੇ ਦੋ ਸਮੂਹਾਂ ਵਿਚਾਲੇ ਪ੍ਰਨੂਤਮ ਦੇ ਸੈਂਟਰਾ ਵਾਟਰਗੇਟ ਪਵੇਲੀਅਨ ਮਾਲ ਦੇ ਪਾਰਕਿੰਗ ਲਾਟ ਵਿੱਚ ਬੀਤੀ ਰਾਤ ਨੂੰ ਹੋਈ| ਮੈਟਰੋਪਾਲੀਟਨ ਪੁਲੀਸ ਦੇ ਵਨ ਕਮਾਂਡਰ ਮੇਜਰ ਜਨਰਲ ਸੇਨਿਤ ਸਮਰਸਮਰੂਕਿਟ ਮੁਤਾਬਕ ਅਣਪਛਾਤੇ ਹਮਲਾਵਰਾਂ ਕੋਲ ਏ. ਕੇ. 47 ਰਾਈਫਲਾਂ ਸਨ| ਪੁਲੀਸ ਨੇ ਕਿਹਾ ਕਿ ਦੋਵੇਂ ਸਮੂਹ ਇੱਕ ਨਜ਼ਦੀਕੀ ਕਲੱਬ ਤੋਂ ਬਾਹਰ ਨਿਕਲ ਕੇ ਪਾਰਕਿੰਗ ਵਾਲੀ ਥਾਂ ਦੇ ਨੇੜੇ ਇੱਕ ਗਲੀ ਵਿੱਚ ਝਗੜਾ ਕਰਨ ਲੱਗੇ, ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ| ਇਸ ਘਟਨਾ ਵਿੱਚ ਥਾਈਲੈਂਡ ਦੇ ਦੋ ਨਾਗਰਿਕ ਅਤੇ ਲਾਓ ਦਾ ਇੱਕ ਨਾਗਰਿਕ ਜ਼ਖ਼ਮੀ ਹੋਇਆ ਹੈ|

Leave a Reply

Your email address will not be published. Required fields are marked *