ਬੈਂਕ ਪ੍ਰਬੰਧਕ ਨੇ ਕੀਤਾ ਕਈ ਖਾਤਿਆਂ ਵਿੱਚ ਘਪਲਾ

ਮੱਧ ਪ੍ਰਦੇਸ਼, 2 ਜਨਵਰੀ (ਸ.ਬ.) ਮੱਧ ਪ੍ਰਦੇਸ਼ ਦੇ ਗੁਣਾ ਜ਼ਿਲੇ ਦੇ ਇਕ ਬੈਂਕ ਪ੍ਰਬੰਧਕ ਨੇ ਪੁਲੀਸ ਰਿਮਾਂਡ ਦੌਰਾਨ ਬੈਂਕ ਵਿੱਚ ਲਗਭਗ ਸਾਢੇ 17 ਲੱਖ ਰੁਪਏ ਦਾ ਘਪਲਾ ਸਵੀਕਾਰ ਕੀਤਾ ਹੈ| ਖਾਤਿਆਂ ਵਿੱਚ ਗੜਬੜੀ ਦੇ ਸ਼ੱਕ ਨੂੰ ਨਜ਼ਰ ਵਿੱਚ ਰੱਖਦੇ ਹੋਏ ਪ੍ਰਬੰਧਕ ਨੂੰ ਇਕ ਹਫਤੇ ਪਹਿਲੇ ਪੁਲੀਸ ਰਿਮਾਂਡ ਲਈ ਲਿਆਇਆ ਗਿਆ ਸੀ| ਰਿਮਾਂਡ ਦੌਰਾਨ ਪ੍ਰਬੰਧਕ ਨੇ ਇਹ ਘਪਲਾ ਸਵੀਕਾਰ ਕੀਤਾ ਸੀ| ਬਮੋਰੀ ਪੁਲੀਸ ਸੂਤਰਾਂ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਦੀ ਬਮੋਰੀ ਸ਼ਾਖਾ ਦੇ ਪ੍ਰਬੰਧਕ ਸੁਨੀਲ ਕਲਾਵਤ ਨੂੰ ਬੈਂਕ ਖਾਤਿਆਂ ਵਿੱਚ ਗੜਬੜੀ ਦੀ ਸ਼ਿਕਾਇਤ ਤੇ ਇਕ ਹਫਤੇ ਪਹਿਲੇ ਪੁਲੀਸ ਰਿਮਾਂਡ ਤੇ ਲਿਆਇਆ ਗਿਆ ਸੀ| ਪੁੱਛਗਿਛ ਦੌਰਾਨ ਦੋਸ਼ੀ ਨੇ 17.44 ਲੱਖ ਰੁਪਏ ਦਾ ਘਪਲਾ ਸਵੀਕਾਰ ਕੀਤਾ ਹੈ| ਦੋਸ਼ੀ ਇਸ ਤੋਂ ਪਹਿਲਾਂ ਬੈਂਕ ਦੀ ਮੰਦਸੌਰ ਸ਼ਾਖਾ ਵਿੱਚ ਵੀ ਰਹਿ ਚੁੱਕਿਆ ਹੈ| ਉਸ ਤੇ ਕਈ ਬੈਂਕ ਖਾਤਿਆਂ ਵਿੱਚ ਘਪਲਾ ਕਰਨ ਦਾ ਦੋਸ਼ ਹੈ| ਦੋਸ਼ ਹੈ ਕਿ ਬੈਂਕ ਪ੍ਰਬੰਧਕ ਨੇ ਘੱਪਲੇ ਦੀ ਰਾਸ਼ੀ ਆਪਣੇ ਅਤੇ ਹੋਰ ਸੰਬੰਧੀਆਂ ਦੇ ਖਾਤੇ ਵਿੱਚ ਜਮ੍ਹਾਂ ਕਰ ਲਈ| ਖੇਤਰੀ ਪ੍ਰਬੰਧਕ ਦੀਪ ਨਾਇਕ ਨੇ ਦੱਸਿਆ ਕਿ ਦੋਸ਼ੀ ਖਿਲਾਫ ਪੀ.ਐਫ ਖਾਤੇ ਤੋਂ ਘਪਲੇ ਦੀ ਰਾਸ਼ੀ ਵਸੂਲੀ   ਜਾਵੇਗੀ| ਦੋਸ਼ੀ ਦੇ ਸੰਬੰਧਿਤ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *