ਬੈਂਕ ਰਿਕਵਰੀ ਦੇ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ ਕੌਮੀ ਲੋਕ ਅਦਾਲਤ ਲਗਾਈ

ਐਸ ਏ ਐਸ ਨਗਰ, 10 ਮਾਰਚ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਣਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ ਸ਼੍ਰੀ ਟੀ. ਪੀ. ਐਸ. ਮਾਨ ਦੀ ਅਗਵਾਈ ਹੇਠ ਜਿਲ੍ਹਾ, ਐਸ.ਏ.ਐਸ. ਨਗਰ ਵਿਖੇ ਅੱਜ ਵਿਸ਼ੇਸ਼ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੈਂਕ ਰਿਕਵਰੀ ਕੇਸ ਰਖੇ ਗਏ|
ਇਸ ਕੌਮੀ ਲੋਕ ਅਦਾਲਤ ਦੇ ਮੱਦੇਨਜ਼ਰ ਸ੍ਰੀਮਤੀ ਅਰਚਨਾ ਪੁਰੀ, ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕੱਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਬੈਂਕ ਮੈਨੇਜਰ ਅਤੇ ਹੋਰ ਵਿੱਤੀ ਅਦਾਰਿਆਂ ਨਾਲ ਮੀਟਿੰਗ ਰੱਖੀ, ਜਿਸ ਦੌਰਾਨ ਸਬੰਧਤ ਬੈਂਕ ਅਫਸਰਾਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਇਸ ਕੌਮੀ ਲੋਕ ਅਦਾਲਤ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਆਖਿਆ ਗਿਆ ਕਿ ਜੋ ਵੀ ਕੇਸ ਰਾਜੀਨਾਮੇ ਦੇ ਅਧਾਰ ਤੇ ਨਿਪਟਾਏ ਜਾ ਸਕਦੇ ਹਨ, ਉਹ ਪੇਸ਼ ਕੀਤੇ ਜਾਣ|
ਇਸ ਬਾਬਤ ਜਿਲ੍ਹਾ ਅਦਾਲਤ ਵਿੱਚ ਤਿੰਨ ਬੈਂਚ ਬਣਾਏ ਗਏ, ਜੋ ਕਿ ਸ੍ਰੀ ਸੰਜੇ ਅਗਨੀਹੋਤਰੀ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਸ੍ਰੀਮਤੀ ਪਾਰੁਲ, ਸਿਵਲ ਜੱਜ (ਜੂਨੀਅਰ ਡਵੀਜ਼ਨ), ਐਸ.ਏ.ਐਸ. ਨਗਰ ਦੇ ਦੋ ਬੈਂਚਾਂ ਦਾ ਗਠਨ ਕੀਤਾ ਗਿਆ| ਇਸ ਤੋਂ ਇਲਾਵਾ ਸਬ-ਡਵੀਜ਼ਨ, ਖਰੜ ਵਿਖੇ ਸ੍ਰੀਮਤੀ ਏਕਤਾ ਉਪਲ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਤੇ ਸ੍ਰੀਮਤੀ ਬਲਵਿੰਦਰ ਕੌਰ ਧਾਲੀਵਾਲ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਦਾ ਬੈਂਚ ਬਣਾਇਆ ਗਿਆ| ਇਸ ਤੋਂ ਇਲਾਵਾ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਐਸ.ਏ.ਐਸ. ਨਗਰ ਦਾ ਵੀ ਬੈਂਚ ਲੋਕ ਅਦਾਲਤ ਲਈ ਬਣਾਇਆ ਗਿਆ, ਜੋ ਕਿ ਵਿੱਤੀ ਝਗੜਿਆਂ/ਮਾਮਲਿਆਂ ਦਾ ਨਿਪਟਾਰਾ ਕਰਦੇ ਹਨ|
ਇਸ ਕੌਮੀ ਲੋਕ ਅਦਾਲਤ ਦੌਰਾਨ ਕੁਲ 2,03,64,697ੇÌ ਕੀਮਤ ਦੇ ਅਵਾਰਡ ਪਾਸ ਕੀਤੇ ਗਏ|
ਸ੍ਰੀਮਤੀ ਮੋਨਿਕਾ ਲਾਂਬਾ, ਚੀਫ ਜੂਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਕੇਸਾਂ ਵਿੱਚ ਲੱਗੀ ਹੋਈ ਕੋਰਟ ਫੀਸ ਵਾਪਿਸ ਕਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਕੇਸਾਂ ਦੇ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ ਅਤੇ ਰਾਜ਼ੀਨਾਮਾ ਕਰਨ ਕਾਰਨ ਪਾਰਟੀਆਂ ਦੇ ਰਿਸ਼ਤੇ ਵਿੱਚ ਤਰੇੜ ਨਹੀਂ ਪੈਂਦੀ|

Leave a Reply

Your email address will not be published. Required fields are marked *