ਬੈਂਕ ਵਿੱਚ 48 ਲੱਖ ਰੁਪਏ ਦੀ ਚੋਰੀ

ਉੱਤਰ ਪ੍ਰਦੇਸ਼, 30 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਜੌਨਪੁਰ ਦੇ ਜਲਾਲਪੁਰ ਖੇਤਰ ਵਿੱਚ ਚੋਰਾਂ ਨੇ ਯੁਨੀਅਨ ਬੈਂਕ ਦੀ ਸ਼ਾਖਾ ਵਿੱਚ ਸੇਂਧਮਾਰੀ ਕਰਕੇ 48 ਲੱਖ ਰੁਪਏ ਦੀ ਚੋਰੀ ਕਰ ਲਏ| ਪੁਲੀਸ ਅਧਿਕਾਰੀ ਅਤੁਲ ਸਕਸੇਨਾ ਨੇ ਦੱਸਿਆ ਕਿ ਜੌਨਪੁਰ-ਵਾਰਾਨਸੀ ਮਾਰਗ ਤੇ ਸਥਿਤ ਯੂਨੀਅਨ ਬੈਂਕ ਦੀ ਸ਼ਾਖਾ ਵਿੱਚ ਬੀਤੀ ਦੇਰ ਰਾਤੀ ਚੋਰ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋ ਗਈ ਅਤੇ ਚਾਬੀਆਂ ਨਾਲ ਸਟ੍ਰਾਂਗਰੂਮ ਦਾ ਤਾਲਾ ਖੋਲ੍ਹ ਕੇ ਉਸ ਵਿੱਚ 48 ਲੱਖ ਰੁਪਏ ਦੀ ਚੋਰੀ ਕਰ ਲਈ| ਚੋਰਾਂ ਨੇ ਅੱਠ ਬੋਰੀਆਂ ਵਿੱਚ ਰੱਖੇ ਦੱਸ ਰੁਪਏ ਦੇ ਸਿੱਕਿਆਂ ਤੇ ਵੀ ਹੱਥ ਸਾਫ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਬੋਰੀਆਂ ਨੂੰ ਬੈਂਕ ਦੇ ਪਿੱਛੇ ਸੁੱਟ ਦਿੱਤਾ| ਉਨ੍ਹਾਂ ਦੱਸਿਆ ਕਿ ਚੋਰਾਂ ਦੇ ਸੁਰਾਗ ਲਈ ਡਾਗ ਸਕਵਾਇਡ ਦੀ ਮਦਦ ਲਈ ਗਈ ਹੈ|

Leave a Reply

Your email address will not be published. Required fields are marked *