ਬੈਂਗਲੁਰੂ ਹਵਾਈ ਅੱਡੇ ਤੇ ਸੀ.ਆਈ.ਐਸ.ਐਫ. ਜਵਾਨ ਨੇ ਕੀਤੀ ਖੁਦਕੁਸ਼ੀ

ਬੈਂਗਲੁਰੂ, 16 ਜਨਵਰੀ (ਸ.ਬ.) ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਸੀ.ਆਈ.ਐਸ.ਐਫ. ਦੇ ਇਕ ਜਵਾਨ ਨੇ ਇੱਥੋਂ ਦੇ ਕੇਮਪੇਗੌਡਾ ਕੌਮਾਂਤਰੀ ਹਵਾਈ ਅੱਡੇ ਤੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਕਥਿਤ ਤੌਰ ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਉੱਤਰ ਪੂਰਬੀ ਹਿੱਸੇ ਦੇ ਪੁਲੀਸ ਡਿਪਟੀ ਕਮਿਸ਼ਨ ਡਾ. ਪੀ.ਐਸ. ਹਰਸ਼ ਨੇ ਦੱਸਿਆ ਕਿ ਸਵੇਰੇ ਨੌ ਵਜੇ ਸੀ.ਆਈ.ਐਸ.ਐਫ. ਸਿਪਾਹੀ ਸੁਰੇਸ਼ ਗਾਯਕਵਾਡ (28) ਨੇ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ| ਉਨ੍ਹਾਂ ਕਿਹਾ ਕਿ ਕਥਿਤ ਖੁਦਕੁਸ਼ੀ ਦਾ ਕਾਰਨ ਪਹਿਲੀ ਨਜ਼ਰ ਵਿੱਚ ਘਰੇਲੂ ਝਗੜਾ ਲੱਗ ਰਿਹਾ ਹੈ| ਉਨ੍ਹਾਂ ਕਿਹਾ ਕਿ ਉਹ ਤਾਲਾਕ ਦੇ ਦਰਦ ਤੋਂ ਨਿਕਲ ਰਹੇ ਸੀ ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ| ਹਰਸ਼ ਨੇ ਕਿਹਾ ਕਿ ਵਿੰਗ ਅਤੇ ਵਿਸਫੋਟਕ ਮਾਹਰ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਪੁਲੀਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮਾਂਤਰੀ ਹਵਾਈ ਅੱਡਾ ਥਾਣੇ ਨੇ ਇਕ ਸ਼ਿਕਾਇਤ ਦਰਜ ਕਰਵਾਈ|

Leave a Reply

Your email address will not be published. Required fields are marked *