ਬੈਰੋਂਪੁਰ ਤੋਂ ਸੈਕਟਰ 88 ਤੱਕ ਦੀ ਸੜਕ ਦੀ ਵਿਸ਼ੇਸ਼ ਉਸਾਰੀ ਤੇ 1 ਕਰੋੜ 35 ਲੱਖ ਰੁਪਏ ਖਰਚ ਕੀਤੇ ਜਾਣਗੇ : ਸਿੱਧੂ

ਐਸ.ਏ.ਐਸ.ਨਗਰ, 18 ਜਨਵਰੀ (ਸ.ਬ.) ਲਾਂਡਰਾਂ ਵਿਖੇ ਰੋਜ਼ਾਨਾ ਲਗਦੇ ਜਾਮ ਨੂੰ ਘਟਾਉਣ ਲਈ ਸੋਹਾਣਾ-ਬੈਰੋਂਪੁਰ ਪੁਰਾਣੀ ਸੰਪਰਕ ਸੜਕ ਨੂੰ ਮਜ਼ਬੂਤ ਅਤੇ ਚੌੜੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਪਿੰਡ ਬੈਰੋਂਪੁਰ ਤੋਂ ਕਰਵਾਈ|
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਇਹ ਸੜਕ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਬੈਰੋਂਪੁਰ ਤੋਂ ਸੈਕਟਰ 88 ਦੀ ਸੜਕ ਤੱਕ ਬਣਾਈ ਜਾਵੇਗੀ| ਇਸ ਸੜਕ ਦੀ ਉਸਾਰੀ ਹੋਣ ਨਾਲ ਮੁਹਾਲੀ ਤੋਂ ਵਾਇਆ ਲਾਂਡਰਾਂ ਹੋ ਕੇ ਬਨੂੰੜ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਲਾਂਡਰਾਂ ਜਾਮ ਤੋਂ ਛੁਟਕਾਰਾ ਮਿਲੇਗਾ| ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲਖਨੌਰ ਵੱਲ ਜਾਣ ਦੀ ਬਜਾਏ ਟ੍ਰੈਫਿਕ ਸਿੱਧੀ ਇਸ ਸੜਕ ਰਾਹੀਂ ਲਾਂਡਰਾਂ ਬਨੂੰੜ ਸੜਕ ਤੇ ਪਹੁੰਚੇਗੀ, ਜਿਸ ਨਾਲ ਲਾਂਡਰਾਂ ਟ੍ਰੈਫਿਕ ਦਾ ਜਾਮ ਘੱਟ ਜਾਵੇਗਾ|
ਉਹਨਾਂ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਨਵੇਂ ਸੈਕਟਰਾਂ ਦੀ ਉਸਾਰੀ ਹੋਣ ਨਾਲ ਸੜਕ ਵਿੱਚੋਂ ਕੱਟੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ਉਨ੍ਹਾਂ ਕਿਹਾ ਕਿ 2 ਕਿਲੋਮੀਟਰ ਤੱਕ ਦੀ ਇਸ ਸੜਕ ਦੀ ਵਿਸ਼ੇਸ਼ ਉਸਾਰੀ ਤੇ ਚੌੜੀ ਕੀਤੀ ਜਾਵੇਗੀ ਅਤੇ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਵੀ ਕੀਤੇ ਜਾਣਗੇ ਤਾਂ ਜੋ ਇਹ ਸੜਕ ਜਲਦੀ ਨਾ ਟੁੱਟੇ|
ਉਹਨਾਂ ਕਿਹਾ ਕਿ ਹਲਕੇ ਵਿੱਚ ਉਨ੍ਹਾਂ ਵੱਲੋਂ ਹੁਣ ਤੱਕ 40 ਕਿਲੋਮੀਟਰ ਸੜਕਾਂ ਦੀ ਉਸਾਰੀ ਕਰਵਾਈ ਗਈ ਹੈ ਜਿਸਤੇਲਗਭਗ 5 ਕਰੋੜ ਰੁਪਏ ਖਰਚ ਹੋਏ ਹਨ| ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਸਿੱਧੂ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਠੇਕੇਦਾਰ ਮੋਹਣ ਸਿੰਘ ਬਠਲਾਣਾ, ਬੈਰੋਂਪੁਰ ਦੇ ਸਰਪੰਚ ਸੁਦੇਸ਼ ਕੁਮਾਰ ਗੋਗਾ, ਭਾਗੋਮਾਜਰਾ ਦੇ ਸਰਪੰਚ ਅਵਤਾਰ ਸਿੰਘ, ਮੈਂਬਰ ਬਲਾਕ ਸੰਮਤੀ ਬਲਜੀਤ ਸਿੰਘ, ਜਸਬੀਰ ਸਿੰਘ ਪੰਚ, ਰਾਜਨ, ਗੁਜਿੰਦਰ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਬੱਬੀ ਪੰਚ, ਕਰਮਜੀਤ ਸਿੰਘ, ਮਿਲਕਮੈਨ ਯੂਨੀਅਨ ਦੈ ਜਨਰਲ ਸਕੱਤਰ ਸ੍ਰ. ਬਲਜਿੰਦਰ ਸਿੰਘ ਭਾਗੋਮਾਜਰਾ, ਕੁਲਦੀਪ ਸਿੰਘ ਅਮਰਦੀਪ ਕੌਰ ਕਾਹਲੋਂ, ਜਸਵਿੰਦਰ ਕੌਰ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਰਾਜੀਵ ਗੌੜ, ਸਹਾਇਕ ਇੰਜਨੀਅਰ ਰਾਜੀਵ ਗੁਪਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *