ਬੈਲਟ ਪੇਪਰਾਂ ਨਾਲ ਹੋਵੇਗੀ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਚੋਣ: ਕਰਨੈਲ ਮਾਨ

ਐਸ. ਏ. ਐਸ ਨਗਰ, 19 ਮਾਰਚ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਸਾਲ 2018-19 ਵਾਸਤੇ ਚੋਣ ਬੈਲਟ ਪੇਪਰਾਂ ਰਾਹੀ ਕਰਵਾਈ ਜਾਵੇਗੀ| ਇਸ ਸੰਬੰਧੀ ਵੋਟਰ ਸੂਚੀ ਤਿਆਰ ਕਰਨ ਲਈ ਮੈਂਬਰਾਂ ਦੀ ਸੂਚੀ ਮੰਗ ਕੇ ਉਸਦੀ ਜਾਂਚ ਕੀਤੀ ਜਾਂ ਰਹੀ ਹੈ ਅਤੇ ਛੇਤੀ ਹੀ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਵੇਗਾ| ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਚੋਣ ਲਈ ਥਾਪੇ ਗਏ ਮੁੱਖ ਚੋਣ ਕਮਿਸ਼ਨਰ ਸ੍ਰ. ਕਰਨੈਲ ਸਿੰਘ ਮਾਨ ਨੇ ਦੱਸਿਆ ਕਿ ਇਸ ਸੰਬੰਧੀ ਸੰਸਥਾ ਦੇ ਚੋਣ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਪ੍ਰੋਗਰਾਮ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ| ਜਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਹੋਈ ਸੰਸਥਾ ਦੀ ਜਨਰਲ ਬਾਡੀ ਮੀਟਿੰਗ ਵਿੱਚ ਮੁਹਾਲੀ ਕਾਰਜਕਾਰਨੀ ਭੰਗ ਕਰਕੇ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤੇ ਗਏ ਸਨ| ਇਸ ਮੌਕੇ ਸ੍ਰ. ਕਰਨੈਲ ਸਿੰਘ ਮਾਨ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਸ੍ਰ. ਸੁਰਿੰਦਰ ਸਿੰਘ ਮਹੰਤ ਅਤੇ ਸ੍ਰੀ ਜਤਿੰਦਰ ਆਨੰਦ ਨੂੰ ਚੋਣ ਕਮਿਸ਼ਨਰ ਥਾਪ ਦਿੱਤਾ ਗਿਆ ਸੀ| ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ 300 ਤੋਂ ਵੱਧ ਮੈਂਬਰ ਹਨ ਜਿਹੜੇ ਗਮਾਡਾ ਦੇ ਲਾਈਸੈਂਸ ਧਾਰਕ ਹਨ|

Leave a Reply

Your email address will not be published. Required fields are marked *