ਬੋਕੋ ਹਰਮ ਦੇ ਹਮਲੇ ਵਿੱਚ ਸੱਤ ਨਾਈਜੀਰੀਆਈ ਸੈਨਿਕਾਂ ਦੀ ਮੌਤ, 19 ਜ਼ਖਮੀ

ਅਬੂਜਾ, 11 ਫਰਵਰੀ (ਸ.ਬ.)  ਨਾਈਜੀਰੀਆ ਦੇ ਕੱਟੜਪੱਥੀ ਅੱਤਵਾਦੀ ਸੰਗਠਨ ‘ਬੋਕੋ ਹਰਮ’ ਦੇ ਅੱਤਵਾਦੀਆਂ ਨੇ ਉਤਰ ਪੂਰਬੀ ਸ਼ਹਿਰ ਬੋਰਨੋ ਵਿੱਚ ਬੀਤੇ ਦਿਨੀਂ ਸੜਕ ਤੇ ਚੱਲ ਰਹੀ ਇਕ ਸੈਨਿਕ ਟੁਕੜੀ ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਵਿੱਚ ਸੱਤ ਸੈਨਿਕਾਂ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖਮੀ ਹੋ ਗਏ| ਫੌਜੀ ਸੂਤਰਾਂ ਨੇ ਇਕ ਬਿਆਨ ਵਿੱਚ ਦੱਸਿਆ ਕਿ ਅੱਤਵਾਦੀਆਂ ਨੇ ਸ਼ਹਿਰ ਦੀ ਏਜਿਰੀ-ਡਿਕਵਾ ਸੜਕ ਤੇ ਸੈਨਿਕ ਟੁਕੜੀ ਤੇ ਉਸ ਸਮੇਂ ਘਾਤ ਲਗਾ ਕੇ ਹਮਲਾ ਕਰ ਦਿੱਤਾ ਜਦੋਂ ਉਹ ਨਿਯਮਿਤ ਗਸ਼ਤ ਤੇ ਸਨ| ਇਸ ਅਚਾਨਕ ਹੋਏ ਹਮਲੇ ਵਿੱਚ ਸੱਤ ਨਾਗਰਿਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 19 ਹੋਰ ਜ਼ਖਮੀ ਹੋ ਗਏ|
ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸੈਨਾ ਨੇ ਵੀ ਜਵਾਬੀ ਹਮਲਾ ਕੀਤਾ, ਜਿਸ ਵਿੱਚ ਬਹੁਤ ਸਾਰੇ ਅੱਤਵਾਦੀ ਢੇਰ ਹੋ ਗਏ| ਜ਼ਿਕਰਯੋਗ ਹੈ ਕਿ ਸਾਲ 2009 ਤੋਂ ਹੁਣ ਤੱਕ ਬੋਕੋ ਹਰਮ ਦੇ ਹਮਲਿਆਂ ਵਿੱਚ 1500 ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ|

Leave a Reply

Your email address will not be published. Required fields are marked *