ਬੋਰਡ ਚੇਅਰਮੈਨ ਵੱਲੋਂ ਮੁਲਾਜਮ ਆਗੂ ਰਾਣੂੰ ਦੀ ਯਾਦ ਵਿੱਚ ਕਲੈਂਡਰ ਰਿਲੀਜ਼

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵੱਲੋਂ ਅੱਜ ਸਾਥੀ ਕਰਤਾਰ ਰਾਣੂੰ ਯਾਦਗਾਰੀ ਟਰੱਸਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਪਰਪਿਤ ਕਲੈਂਡਰ ਰਿਲੀਜ਼ ਕੀਤਾ ਗਿਆ| ਇਸ ਮੌਕੇ ਟਰੱਸਟ ਵੱਲੋਂ ਬੋਰਡ ਦੇ ਚੇਅਰਮੈਨ ਨੂੰ ਬੇਨਤੀ ਕੀਤੀ ਗਈ ਕਿ ਬੋਰਡ ਆਫ ਡਾਇਰੈਕਟਰ ਦੇ ਫੋਸਲੇ ਅਨੁਸਾਰ ਸਾਥੀ ਰਾਣੂੰ ਦੀ ਯਾਦ ਵਿੱਚ ਬੋਰਡ ਮੁਲਾਜਮਾਂ ਦੇ ਬੱਚਿਆਂ ਨੂੰ 10ਵੀਂ ਅਤੇ ਬਾਰਵੀਂ ਸ਼੍ਰੇਣੀ ਵਿੱਚ ਸਭ ਤੋਂ ਵੱਧ ਨੰਬਰ ਲੈਣ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਪ੍ਰਕ੍ਰਿਆ ਮੁੜ ਤੋਂ ਸ਼ੁਰੂ ਕੀਤੀ ਜਾਵੇ|
ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਟਰੱਸਟ ਵੱਲੋਂ ਇਸ ਕਾਰਜ ਲਈ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖਾਤੇ ਵਿੱਚ ਐਫ.ਡੀ.ਆਰ ਕਰਵਾਈ ਗਈ ਸੀ, ਜੋ ਕਿ ਇਸ ਵੇਲੇ ਲਗਭਗ 80 ਹਜ਼ਾਰ ਦੀ ਹੋ ਗਈ ਹੈ| ਬੋਰਡ ਚੇਅਰਮੈਨ ਵੱਲੋਂ ਟਰੱਸਟ ਵੱਲੋਂ ਮੁਲਾਜਮ ਲਹਿਰ ਦੇ ਹੀਰੋ ਅਤੇ ਹੋਣਹਾਰ ਕਾਮੇ ਦੀ ਯਾਦ ਨੂੰ ਸਦਾ ਲਈ ਮੁਲਾਜਮਾਂ ਲਈ ਪ੍ਰਰੇਨਾਂ ਸਰੋਤ ਬਣਾਉਣ ਲਈ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ| ਇਸ ਮੌਕੇ ਟਰੱਸਟ ਦੀ ਪ੍ਰਧਾਨ ਬੀਬੀ ਅਮਰਜੀਤ ਕੌਰ, ਰਾਣੂੰ ਗਰੁੱਪ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ, ਜਰਨੈਲ ਸਿੰਘ ਗਿੱਲ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਕੁਲਦੀਪ ਸਿੰਘ ਸੈਦਪੁਰ, ਸੰਤੋਖ ਸਿੰਘ, ਸੁਪਰਡੰਟ ਬਲਵਿੰਦਰ ਸਿੰਘ, ਸੀਨੀਅਰ ਸਹਾਇਕ ਸਿਕੰਦਰ ਸਿੰਘ, ਸ਼ੇਰ ਸਿੰਘ ਮੁਲਾਂਪੁਰ ਅਤੇ ਅਸ਼ੋਕ ਪੁਰੀ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *