ਬੋਰਡ ਵੱਲੋਂ 9ਵੀਂ ਤੋਂ ਬਾਰ੍ਹਵੀਂ ਤੱਕ ਦੀ ਰਜਿਸਟ੍ਰੇਸ਼ਨ ਤੇ ਕੰਟੀਨਿਊਸ਼ਨ ਦੇ ਸ਼ਡਿਊਲ ਵਿੱਚ ਵਾਧਾ

ਐਸ. ਏ. ਐਸ ਨਗਰ, 9 ਅਗਸਤ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਰਾਜ ਦੇ ਸਾਰੇ ਸਕੂਲਾਂ ਲਈ ਸਾਲ/ਸੈਸ਼ਨ 2019-19 ਵਿੱਚ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ ਕੰਟੀਨਿਊਏਸ਼ਨ ਦੀਆਂ ਮਿਤੀਆਂ ਦਾ ਸ਼ਡਿਊਲ ਅਤੇ ਹਦਾਇਤਾਂ ਜੋ ਕਿ 19 ਜੁਲਾਈ ਨੂੰ ਜਾਰੀ ਕੀਤੀਆਂ ਗਈਆਂ ਸਨ, ਵਿੱਚ ਵਾਧਾ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਸਬੰਧਿਤ ਸਕੂਲ ਹੁਣ ਬੋਰਡ ਵੱਲੋਂ ਨਵੀਆਂ ਜਾਰੀ ਰਜਿਸਟ੍ਰੇਸ਼ਨ/ਕੰਨੀਨਿਊਏਸ਼ਨ ਰਿਟਰਨ ਭਰਨ ਸਬੰਧੀ ਹਦਾਇਤਾਂ ਮੁਤਾਬਿਕ ਹੀ ਆਨਲਾਈਨ ਐਂਟਰੀ ਕਰਨ| ਫਾਈਨਲ ਪ੍ਰਿੰਟ ਦੀ ਕਾਪੀ (ਸਮੇਤ ਦਸਤਾਵੇਜ਼) ਵੀ ਨਵਨਿਰਧਾਰਿਤ ਸ਼ਡਿਊਲ ਮੁਤਾਬਿਕ ਸਬੰਧਿਤ ਬੋਰਡ ਦੇ ਖੇਤਰੀ ਦਫਤਰ ਵਿੱਚ ਜਮਾਂ ਕਰਵਾਈ ਜਾਵੇ|
ਉਹਨਾਂ ਦੱਸਿਆ ਕਿ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦੀ ਮੁੱਖ ਰਿਟਰਨ ਬਿਨਾਂ ਲੇਟ ਫੀਸ ਨਾਲ ਫਾਰਮ ਅਨੁਸਾਰ ਬਣਦੀ ਫੀਸ ਦੀ ਆਨਲਾਈਨ ਐਂਟਰੀ ਅਤੇ ਫੀਸ ਚਲਾਨ ਜਨਰੇਟ ਕਰਨ ਦੀ ਆਖੀਰ ਮਿਤੀ ਜੋ ਕਿ ਪਹਿਲਾਂ 29 ਅਗਸਤ ਨਿਰਧਾਰਤ ਸੀ, ਹੁਣ 6 ਸਤੰਬਰ ਹੋਵੇਗੀ| ਫੀਸ ਚਲਾਨ ਬੈਂਕ ਜਮ੍ਹਾਂ ਕਰਵਾਉਣ ਦੀ ਅਖੀਰ ਪਹਿਲਾਂ 6 ਸਤੰਬਰ ਨਿਰਧਾਰਤ ਸੀ, ਹੁਣ 13.9.2019 ਹੋਵੇਗੀ| ਲੇਟ ਫੀਸ ਨਾਲ ਆਨਲਾਈਨ ਐਂਟਰੀ ਅਤੇ ਫੀਸ ਚਲਾਨ ਜਨਰੇਟ ਕਰਨ ਅਤੇ ਫੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਦੀਆਂ ਆਖਰੀ ਮਿਤੀਆਂ ਪਹਿਲਾਂ ਜਾਰੀ ਸ਼ਤਿਊਲ ਮੁਤਾਬਕ ਹੀ ਰਹਿਣਗੀਆਂ|
ਉਹਨਾਂ ਨੇ ਇਹ ਵੀ ਦੱਸਿਆ ਕਿ ਕੇਵਲ ਦੂਜੇ ਰਾਜਾਂ ਜਾਂ ਬੋਰਡਾਂ ਤੋਂ ਆਏ ਵਿਦਿਆਰਥੀਆਂ ਦੀ ਰਿਟਰਨ ਦੇ ਫਾਈਨਲ ਪ੍ਰਿੰਟ ਅਤੇ ਚਾਲਾਨ ਸਬੰਧੀ ਅਸਲ ਦਸਤਾਵੇਜ਼ਾਂ ਦੀ ਕਾਪੀ ਬੋਰਡ ਦੇ ਖੇਤਰ ਦਫਤਰਾਂ ਵਿੱਚ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ|

Leave a Reply

Your email address will not be published. Required fields are marked *