ਬੋਲੀਵੀਆ ਵਿੱਚ ਬੱਸ ਹਾਦਸਾ, 12 ਵਿਅਕਤੀਆਂ ਦੀ ਮੌਤ, 30 ਜ਼ਖਮੀ

ਲਾ ਪਾਜ, 16 ਜੂਨ (ਸ.ਬ.) ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਦੱਖਣੀ-ਪੱਛਮੀ ਹਾਈਵੇਅ ਤੇ ਬੱਸ ਦੇ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਣ ਨਾਲ ਘੱਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ| ਚੀਨ ਦੀ ਇਕ ਸਮਾਚਾਰ ਏਜੰਸੀ ਨੇ ਪੁਲੀਸ ਕਮਾਂਡਰ ਕਰਨਲ ਵਲਾਦਿਮੀਰ ਲਜੋ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਬੀਤੇ ਦਿਨੀਂ ਕੋਚਾਬਾਂਬਾ ਅਤੇ ਪੋਟੋਲੀ ਦਰਮਿਆਨ ਹੋਇਆ| ਲਜੋ ਨੇ ਕਿਹਾ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਰਾਹਤ ਅਤੇ ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ਤੋਂ ਲਾਸ਼ਾਂ ਕੱਢ ਰਹੇ ਹਨ|
ਉਨ੍ਹਾਂ ਕਿਹਾ ਕਿ ਅਸੀਂ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਾਂ| ਸਾਨੂੰ ਇਹ ਪਤਾ ਲਗਾਉਣਾ ਹੈ ਕਿ ਹਾਦਸਾ ਲਾਪ੍ਰਵਾਹੀ ਕਾਰਨ ਹੋਇਆ ਜਾਂ ਤਕਨੀਕੀ ਖਰਾਬੀ ਕਾਰਨ|

Leave a Reply

Your email address will not be published. Required fields are marked *