ਬੋਲੈਰੋ ਗੱਡੀ ਖੱਡ ਵਿੱਚ ਡਿੱਗੀ, 2 ਵਿਅਕਤੀਆਂ ਦੀ ਮੌਤ, 2 ਜ਼ਖਮੀ

ਹਿਮਾਚਲ ਪ੍ਰਦੇਸ਼, 6 ਜੂਨ (ਸ.ਬ.) ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਅੱਜ ਇਕ ਬੋਲੈਰੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ| ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ| ਨਾਹਨ ਵਿੱਚ ਪੁਲੀਸ ਥਾਣਾ ਸੰਗੜਾਹ ਦੇ ਨਾਲ ਲੱਗਦੇ ਪਿੰਡ ਬੜਗ ਨੇੜੇ ਅੱਜ ਕਰੀਬ 8 ਵਜੇ ਇਹ ਘਟਨਾ ਵਾਪਰੀ| ਦੋ ਲੋਕਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ|
ਬੋਲੈਰੋ ਗੱਡੀ ਬੜਗ ਦੇ ਪਿੰਡ ਨੇੜੇ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ| ਐਸ.ਡੀ.ਪੀ.ਓ ਸੰਗੜਾਹ ਡਾਹ ਅਨਿਲ ਧੋਲਟਾ ਅਤੇ ਥਾਣਾ ਇੰਚਾਰਜ਼ ਮੁਤਾਬਕ ਘਟਨਾ ਸਥਾਨ ਤੇ ਗਈ ਪੁਲੀਸ ਟੀਮ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ|
ਮ੍ਰਿਤਕਾਂ ਵਿੱਚ ਪਿੰਡ ਦਾਨਾ ਦੇ 58 ਸਾਲਾ ਸੁੰਦਰ ਸਿੰਘ ਅਤੇ ਦੇਵਨਾ ਪਿੰਡ ਦੇ 52 ਸਾਲਾ ਬਲਵੀਰ ਸਿੰਘ ਸ਼ਾਮਲ ਹਨ| ਹਾਦਸੇ ਵਿੱਚ ਪਿੰਡ ਘਾਟੋਂ ਦੇ ਚਾਲਕ ਸਮੇਤ 2 ਲੋਕ ਜ਼ਖਮੀ ਹੋ ਗਏ|
ਪਿੰਡ ਵਾਸੀਆਂ ਮੁਤਾਬਕ ਜ਼ਖਮੀਆਂ ਨੂੰ ਨਿੱਜੀ ਗੱਡੀ ਤੋਂ ਮੈਡੀਕਲ ਕਾਲਜ ਨਾਹਨ ਲਿਜਾਇਆ ਗਿਆ ਹੈ| ਤਹਿਸੀਲਦਾਰ ਰਾਜੇਂਦਰ ਸਿੰਘ ਵੱਲੋਂ ਘਟਨਾ ਸਥਾਨ ਤੇ ਜਾ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 25-25 ਹਜ਼ਾਰ ਦੀ ਰਾਹਤ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਕ ਜ਼ਖਮੀ ਨੂੰ 2500 ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ|

Leave a Reply

Your email address will not be published. Required fields are marked *