ਬੋਹਾਪੁਰ ਨੇ ਬਰਸਾਲਪੁਰ ਨੂੰ ਹਰਾ ਕੇ ਜਿੱਤਿਆ ਸੋਹਾਣਾ ਦਾ ਕਬੱਡੀ ਕੱਪ


ਐਸ ਏ ਐਸ ਨਗਰ, 9 ਨਵੰਬਰ  (ਸ.ਬ.) ਨਜਦੀਕੀ ਪਿੰਡ ਸੋਹਾਣਾ ਦੇ ਬੈਦਵਾਣ ਸਪੋਰਟਸ ਕਲੱਬ (ਰਜਿ:) ਵੱਲੋਂ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਜੀ ਦੇ ਅਸ਼ੀਰਵਾਦ ਸਦਕਾ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਹਿਯੋਗ ਨਾਲ  ਕਰਵਾਏ ਗਏ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ 25ਵੇਂ ਸਿਲਵਰ ਜੁਬਲੀ ਵਿਸ਼ਾਲ ਕਬੱਡੀ ਕੱਪ ਦੌਰਾਨ ਬੋਹਾਪੁਰ ਦੀ ਟੀਮ ਨੇ ਬਰਸਾਲਪੁਰ ਨੂੰ ਹਰਾ ਕੇ ਕਬੱਡੀ ਕੱਪ ਜਿੱਤ ਲਿਆ ਅਤੇ ਪਹਿਲਾ ਇਨਾਮ 51000 ਰੁਪਏ ਪ੍ਰਾਪਤ ਕੀਤਾ|  ਇਸ ਦੌਰਾਨ ਬੈਸਟ ਜਾਫੀ ਤਾਊ ਨੂੰ 21000 ਰੁਪਏ ਨਾਲ ਸਨਮਾਨਿਤ ਕੀਤਾ ਗਿਆ| ਇਸ ਤੋਂ ਇਲਾਵਾ ਕਬੱਡੀ ਖਿਡਾਰੀ ਸਤਨਾਮ ਸਿੰਘ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ| 
ਕਬੱਡੀ ਖਿਡਾਰੀ ਕਾਂਤਾ ਕਕਰਾਲੀ ਨੂੰ ਸਮਰਪਿਤ ਇਸ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਯੂਥ ਅਕਾਲੀ ਦਲ  ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਤੇ ਲੇਬਰਫੈੱਡ ਦੇ ਐਮ.ਡੀ. ਪਰਵਿੰਦਰ ਸਿੰਘ ਸੋਹਾਣਾ  ਨੇ ਦੱਸਿਆ ਕਿ  ਇਸ ਖੇਡ ਮੇਲੇ ਦੌਰਾਨ ਕਬੱਡੀ ਦੀਆਂ 80 ਚੋਟੀ ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਏ| ਉਹਨਾਂ ਦੱਸਿਆ ਕਿ ਕਬੱਡੀ 75 ਕਿਲੋ ਵਿੱਚ ਭਾਦਸੋਂ ਅਤੇ ਕਡਿਆਣਾ ਦਰਮਿਆਨ ਫਾਈਨਲ ਮੈਚ ਹੋਇਆ| 
ਖੇਡ ਮੇਲੇ ਦੌਰਾਨ ਸ੍ਰੀ ਐਨ. ਕੇ. ਸ਼ਰਮਾ ਹਲਕਾ ਵਿਧਾਇਕ ਡੇਰਾ ਬਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ| ਇਸ ਖੇਡ ਮੇਲੇ ਦੀ ਕੁਮੈਂਟਰੀ ਗੁਰਮੁੱਖ ਢੋਡੇਮਾਜਰਾ, ਸਤਨਾਮ ਸਿੰਘ ਜੈਂਗੋ, ਸੰਧੂ ਬ੍ਰਦਰਜ਼, ਜੀਤਾ ਕਕਰਾਲੀ, ਰਾਜੇਸ਼ ਧੀਮਾਨ, ਸਤਪਾਲ ਖਡਿਆਣ, ਅਮਰੀਕ ਸਿੰਘ ਖੋਸਾ, ਓਮ ਕਡਿਆਣਾ, ਜੱਸਾ ਘਰਖਣਾ ਨੇ ਕੀਤੀ| 
ਇਸ ਮੌਕੇ  ਪਰਮਜੀਤ ਕੌਰ ਲਾਂਡਰਾ ਮੈਂਬਰ ਐਸ. ਜੀ. ਪੀ. ਸੀ., ਤੇਜਿੰਦਰ ਸਿੰਘ ਮਿੱਡੂਖੇੜਾ ਮੀਤ ਪ੍ਰਧਾਨ ਕਬੱਡੀ ਫੈਡਰੇਸ਼ਨ,  ਕਲੱਬ ਦੇ ਪ੍ਰਧਾਨ  ਦਿਨੇਸ਼ ਚੌਧਰੀ, ਮਹਿੰਦਰ ਸੋਹਾਣਾ, ਦਵਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ ਕੰਗ, ਸਾਧੂ ਸਿੰਘ ਖਲੌਰ, ਪਰਮਜੀਤ ਸਿੰਘ ਪੀ. ਸੀ. ਐਸ.,  ਸੁਰਿੰਦਰ ਸਿੰਘ ਰੋਡਾ ਸਾਬਕਾ ਕੌਂਸਲਰ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਹਰਮਿੰਦਰ ਸਿੰਘ ਪੱਤੋਂ, ਕਮਲਜੀਤ ਸਿੰਘ ਰੂਬੀ ਪ੍ਰਧਾਨ ਅਕਾਲੀ ਦਲ ਸ਼ਹਿਰੀ ਮੁਹਾਲੀ, ਅਮਰੀਕ ਸਿੰਘ ਸੇਖਨ ਮਾਜਰਾ, ਸੁਭਾਸ਼ ਸ਼ਰਮਾ ਸਬ ਇੰਸਪੈਕਟਰ ਹਰਿਆਣਾ ਪੁਲੀਸ, ਹਰਿੰਦਰ ਸਿੰਘ ਛਿੰਦਾ ਸੋਹਾਣਾ, ਕਰਮਜੀਤ ਸਿੰਘ ਢੇਲਪੁਰ, ਸੁਰਜਨ ਸਿੰਘ ਚੱਠਾ, ਗੁਰਮੀਤ ਸਿੰਘ ਬਾਕਰਪੁਰ, ਅਵਤਾਰ ਸਿੰਘ ਮੌਲੀ ਮੈਂਬਰ ਬਲਾਕ ਸੰਮਤੀ, ਸਰਬਜੀਤ ਸਿੰਘ ਟੋਡਰ ਮਾਜਰਾ, ਜਸਵੀਰ ਸਿੰਘ ਜੱਸੀ, ਦਲਵਿੰਦਰ ਸਿੰਘ ਪੁੱਡਾ,  ਦਵਿੰਦਰ ਸਿੰਘ ਬੌਬੀ ,  ਹਰਿੰਦਰ ਸਿੰਘ ਛਿੰਦਾ, ਅਮਨ ਪੂੰਨੀਆਂ, ਜਗਜੀਤ ਸਿੰਘ, ਮਾਨ ਸਿੰਘ ਸੋਹਾਣਾ, ਪ੍ਰੇਮ ਸਿੰਘ ਨੰਬਰਦਾਰ, ਕਮਲਜੀਤ ਸਿੰਘ ਕੰਮਾ ਬੜੀ, ਕਰਮਜੀਤ ਸਿੰਘ ਨੰਬਰਦਾਰ ਮੌਲ਼ੀ, ਸੋਨੀ ਬੜੀ, ਦੀਸ਼ਾ ਸੋਹਾਣਾ, ਹਰਸੰਗਤ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਕਲੱਬ ਦੇ ਹੋਰ ਸਰਗਰਮ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਯੋਗਦਾਨ ਪਾਇਆ|

Leave a Reply

Your email address will not be published. Required fields are marked *