ਬੌਡੇ ਨੇੜੇ ਸਕੂਲ ਦੀ ਬੱਸ ਪਲਟੀ

ਨਿਹਾਲ ਸਿੰਘ ਵਾਲਾ, 31 ਜਨਵਰੀ (ਸ.ਬ.) ਹਲਕੇ ਦੇ ਪਿੰਡ ਬੌਡੇ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਪਲਟਣ ਨਾਲ ਵੱਡਾ ਹਾਦਸਾ ਟਲ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਕੂਲ ਦੀ ਬੱਸ ਜੋ ਕਿ ਪਿੰਡਾਂ ਵਿੱਚੋਂ ਬੱਚੇ ਲੈ ਕੇ ਵਾਪਸ ਜਾ ਰਹੀ ਸੀ ਕਿ ਬੌਡੇ ਮੀਨੀਆ ਰੋਡ ਤੇ ਅੱਗੇ ਟੈਂਪੂ ਆਉਣ ਕਾਰਨ ਡਰਾਇਵਰ ਵੱਲੋਂ ਬੱਸ ਸੜਕ ਤੋਂ ਪਾਸੇ ਕੱਚੇ ਰਸਤੇ ਤੇ ਉਤਾਰ ਲਈ ਗਈ ਪਰ ਮੀਂਹ ਪੈਣ ਕਾਰਨ ਰਸਤਾ ਖਰਾਬ ਹੋਣ ਕਾਰਨ ਬੱਸ ਪਲਟ ਗਈ| ਇਸ ਘਟਨਾ ਦਾ ਪਤਾ ਲੱਗਣ ਤੇ ਸਕੂਲ ਪ੍ਰਬੰਧਕ ਅਤੇ ਬੱਚਿਆ ਦੇ ਮਾਪੇ ਵੱਡੀ ਪੱਧਰ ਤੇ ਇਕੱਠੇ ਹੋ ਗਏ ਜ਼ਿਲ੍ਹਾ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਕੁੱਝ ਮਾਮੂਲੀ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਭੇਜਿਆ ਗਿਆ|

Leave a Reply

Your email address will not be published. Required fields are marked *