ਬੌਬੀ ਕੰਬੋਜ ਨੇ ਨਗਰ ਨਿਗਮ ਦੇ ਮੇਅਰ ਨੂੰ ਪੱਤਰ ਲਿਖ ਕੇ ਸੈਕਟਰ 68 ਵਿਚੋਂ ਸਕਂੈਡਰੀ ਪੁਆਂਇੰਟ ਸਿਫਟ ਕਰਨ ਦੀ ਮੰਗ ਕੀਤੀ

ਐਸ ਏ ਐਸ ਨਗਰ, 15 ਜੂਨ (ਸ.ਬ.) ਕਂੌਸਲਰ ਬੌਬੀ ਕੰਬੋਜ ਨੇ ਨਗਰ ਨਿਗਮ ਦੇ ਮੇਅਰ ਸ ਕੁਲਵੰਤ ਸਿੰਘ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ 68 ਵਿੱਚ ਸਥਿਤ ਸਕੈਂਡਰੀ ਪੁਆਇੰਟ ਸਿਫਟ ਕੀਤਾ ਜਾਵੇ|
ਆਪਣੇ ਪੱਤਰ ਵਿੱਚ ਬੌਬੀ ਕੰਬੋਜ ਨੇ ਲਿਖਿਆ ਹੈ ਕਿ ਇਸ ਸਕੈਂਡਰੀ ਪੁਆਂਇੰਟ ਵਿੱਚ ਬਹੁਤ ਸਾਰੀ ਗੰਦਗੀ ਪਈਰਹਿੰਦੀ ਹੈ, ਜਿਸ ਵਿਚੋਂ ਬਹੁਤ ਬਦਬੂ ਮਾਰਦੀ ਹੈ| ਇਸ ਤੋਂ ਇਲਾਵਾ ਇਸ ਥਾਂ ਦੇ ਆਲੇ ਦੁਆਲੇ ਪਿੰਡ ਕੁੰਭੜਾ ਦੇ ਵਸਨੀਕਾਂ ਦੇ ਪਾਲਤੂ ਡੰਗਰ ਘੁੰਮਦੇ ਰਹਿੰਦੇ ਹਨ ਜੋ ਕਿ ਬਹੁਤ ਗੰਦਗੀ ਫੈਲਾਉਂਦੇ ਹਨ| ਇਹਨਾਂ ਆਵਾਰਾ ਡੰਗਰਾਂ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ|
ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਨਗਰ ਨਿਗਮ ਦੀ ਮੀਟਿੰਗ ਵਿੱਚ ਇਹ ਮਾਮਲਾ ਉਠਾ ਚੁੱਕੇ ਹਨ ਅਤੇ ਇਸ ਸਬੰਧੀ ਕਈ ਵਾਰ ਪੱਤਰ ਵੀ ਲਿਖ ਚੁਕੇ ਹਨ| ਉਹ ਇਸ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਧਰਨਾ ਵੀ ਦੇ ਚੁਕੇ ਹਨ ਉਸ ਸਮੇਂ ਨਗਰ ਨਿਗਮ ਦੇ ਕਮਿਸ਼ਨਰ ਨੇ ਇਸ ਸਕੈਂਡਰੀ ਪੁਆਇੰਟ ਨੂੰ ਸਿਫਟ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ| ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਸੈਕਟਰ 68 ਵਿੱਚ ਸਥਿਤ ਸਕੈਂਡਰੀ ਪੁਆਇੰਟ ਸਿਫਟ ਕੀਤਾ ਜਾਵੇ|

Leave a Reply

Your email address will not be published. Required fields are marked *