ਬੌਬੀ ਕੰਬੋਜ ਨੇ ਰਾਜਨਾਥ ਸਿੰਘ ਨੂੰ ਮਿਲ ਕੇ ਅੰਮ੍ਰਿਤਸਰ ਸੀਟ ਲਈ ਦਾਅਵਾ ਪੇਸ਼ ਕੀਤਾ

ਨਵੀਂ ਦਿਲੀ, 23 ਮਾਰਚ (ਸ.ਬ.) ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਤੇ ਨਗਰ ਨਿਗਮ ਦੇ ਕੌਂਸਲਰ ਬੌਬੀ ਕੰਬੋਜ ਨੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਖੁਸਵੰਤ ਰਾਏ ਗੀਗਾ ਦੇ ਨਾਲ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ| ਇਸ ਮੌਕੇ ਬੌਬੀ ਕੰਬੋਜ ਨੇ ਆਪਣਾ ਬਾਇਓਡਾਟਾ ਰਾਜਨਾਥ ਸਿੰਘ ਨੂੰ ਦਿੱਤਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਪਣੇ ਲਈ ਟਿਕਟ ਦੀ ਮੰਗ ਕੀਤੀ| ਇਸ ਮੌਕੇ ਬੌਬੀ ਕੰਬੋਜ ਨੇ ਆਪਣੇ ਵਲੋਂ ਭਾਜਪਾ ਵਿੱਚ ਕੀਤੀ ਗਈ ਆਪਣੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਉਹਨਾਂ ਨੇ ਆਪਣੇ ਪਿਤਾ ਜੀ ਸ੍ਰੀ ਦੌਲਤ ਰਾਮ ਕੰਬੋਜ ਦੀਆਂ ਪਾਰਟੀ ਪ੍ਰਤੀ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਦਸਿਆ ਕਿ ਉਹਨਾਂ ਦੇ ਪਿਤਾ ਜੀ ਨੇ 1950 ਤੋ ਲੈ ਕੇ ਹੁਣ ਤਕ ਆਰ ਐਸ ਐਸ ਅਤੇ ਭਾਜਪਾ ਵਿਚ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ ਹੈ ਤੇ ਭਾਜਪਾ ਦੀ ਟਿਕਟ ਤੇ ਉਹ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ| ਉਹਨਾਂ ਦੀ ਅੰਮ੍ਰਿਤਸਰ ਦੇ ਕੰਬੋਜ ਭਾਈਚਾਰੇ ਵਿਚ ਪੂਰੀ ਪਹਿਚਾਣ ਹੈ ਅਤੇ ਕੰਬੋਜ ਭਾਈਚਾਰੇ ਦੀਆਂ ਅੰਮ੍ਰਿਤਸਰ ਹਲਕੇ ਵਿਚ ਬਹੁਤ ਵੋਟਾਂ ਹਨ|
ਬੌਬੀ ਕੰਬੋਜ ਨੇ ਇਸ ਮੌਕੇ ਦਾਅਵਾ ਕੀਤਾ ਕਿ ਜੇ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਮਿਲਦੀ ਹੈ, ਤਾਂ ਉੁਹ ਇਹ ਸੀਟ ਆਸਾਨੀ ਨਾਲ ਜਿੱਤ ਸਕਦੇ ਹਨ| ਸ੍ਰ. ਕੰਬੋਜ ਨੇ ਦੱਸਿਆ ਕਿ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਸੰਬੰਧੀ ਪਾਰਟੀ ਹਾਈਕਮਾਨ ਨਾਲ ਗੱਲ ਕਰਣਗੇ| ਇਸ ਮੌਕੇ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸ੍ਰੀ ਅੰਕੁਸ਼ ਕੰਬੋਜ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਸ੍ਰ. ਹਰਮੀਤ ਪੰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *