ਬੌਬੀ ਕੰਬੋਜ ਮਾਮਲਾ : ਭਾਜਪਾ ਦੇ ਜਿਲ੍ਹਾ ਸਕੱਤਰ ਗੁਰਵਿੰਦਰ ਲਾਡੀ ਵਲੋਂ ਵੀ ਭਾਜਪਾ ਤੋਂ ਅਸਤੀਫਾ

ਐਸ. ਏ. ਐਸ. ਨਗਰ, 15 ਅਪ੍ਰੈਲ (ਸ.ਬ.) ਕੌਂਸਲਰ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਭਾਜਪਾ ਯੂਵਾ ਮੋਰਚਾ ਸ੍ਰੀ ਬੌਬੀ ਕੰਬੋਜ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਵੱਖ ਵੱਖ ਭਾਜਪਾ ਆਗੂਆਂ ਵਲੋਂ ਸ੍ਰੀ ਬੌਬੀ ਕੰਬੋਜ ਦੇ ਹੱਕ ਵਿੱਚ ਆਪਣੇ ਅਸਤੀਫੇ ਦਿੱਤੇ ਜਾ ਰਹੇ ਹਨ|
ਅੱਜ ਭਾਜਪਾ ਜਿਲ੍ਹਾ ਮੁਹਾਲੀ ਦੇ ਸਕੱਤਰ ਗੁਰਵਿੰਦਰ ਸਿੰਘ ਲਾਡੀ ਨੇਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤਾ ਹੈ| ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸ਼ੁਸੀਲ ਰਾਣਾ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਸ੍ਰੀ ਲਾਡੀ ਨੇ ਕਿਹਾ ਹੈ ਕਿ ਬੌਬੀ ਕੰਬੋਜ ਉਹ ਆਗੂ ਹਨ ਜਿਹਨਾਂ ਨੇ ਮੁਹਾਲੀ ਜਿਲ੍ਹੇ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਬਹੁਤ ਕੰਮ ਕੀਤਾ ਹੈ| ਸ੍ਰੀ ਲਾਡੀ ਨੇ ਇਸ ਪੱਤਰ ਵਿੱਚ ਸ੍ਰੀ ਸ਼ੁਸੀਲ ਰਾਣਾ ਉਪਰ ਧੜੇਬੰਦੀ ਅਤੇ ਗਰੁੱਪਬਾਜ਼ੀ ਪੈਦਾ ਕਰਨ ਦੇ ਵੀ ਦੋਸ਼ ਲਗਾਏ ਹਨ|

Leave a Reply

Your email address will not be published. Required fields are marked *