ਬੌਬੀ ਕੰਬੋਜ ਮਾਮਲਾ: ਹੁਣ ਭਾਜਯੁਮੋ ਆਗੂ ਪੰਕਜ ਸ਼ਰਮਾ ਵੱਲੋਂ ਅਸਤੀਫਾ

ਐਸ.ਏ.ਐਸ.ਨਗਰ, 17 ਅਪ੍ਰੈਲ (ਸ.ਬ.) ਭਾਜਪਾ ਆਗੂ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਵੱਖ-ਵੱਖ ਭਾਜਪਾ ਆਗੂਆਂ ਵੱਲੋਂ ਉਹਨਾਂ ਦੇ ਹੱਕ ਵਿੱਚ ਪਾਰਟੀ ਤੋਂ ਅਸਤੀਫੇ ਦੇਣ ਦਾ ਕ੍ਰਮ ਜਾਰੀ ਹੈ ਹੁਣ ਭਾਰਤੀ ਜਨਤਾ ਯੁਵਾ ਮੋਰਚਾ ਜਿਲਾ ਮੁਹਾਲੀ ਦੇ ਮੀਤ ਪ੍ਰਧਾਨ ਪੰਕਜ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ| ਭਾਜਪਾ ਦੇ ਜਿਲਾ ਪ੍ਰਧਾਨ ਸ੍ਰੀ ਸ਼ੁਸ਼ੀਲ ਕੁਮਾਰ ਰਾਣਾ ਅਤੇ ਭਾਜਯੁਮੋ ਦੇ ਜਿਲ੍ਹਾ ਪ੍ਰਧਾਨ ਸ੍ਰੀ ਸ਼ਾਮ ਲਾਲ ਗੁੱਜਰ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਬੌਬੀ ਕੰਬੋਜ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੇ ਹਨ| ਬੌਬੀ ਕੰਬੋਜ ਦਾ ਸਾਰਾ ਪਰਿਵਾਰ ਹੀ ਲੰਮੇ ਸਮੇਂ ਤੋਂ ਪਾਰਟੀ ਦੀ ਵਿਚਾਰਧਾਰਾ ਦਾ ਸਮਰਥਕ ਰਿਹਾ ਹੈ ਅਤੇ ਮੁਹਾਲੀ ਜਿਲੇ ਵਿੱਚ ਇਸ ਪਰਿਵਾਰ ਨੇ ਪਾਰਟੀ ਦੀ ਭਲਾਈ ਲਈ ਬਹੁਤ ਕੰਮ ਕੀਤਾ ਹੈ| ਉਹਨਾਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਚਾਹੀਦਾ ਸੀ ਕਿ ਉਹ ਸ੍ਰੀ ਬੌਬੀ ਕੰਬੋਜ ਦਾ ਪੱਖ ਸਹੀ ਤਰੀਕੇ ਨਾਲ ਸੁਣਦੇ ਅਤੇ ਉਹਨਾਂ ਨੂੰ ਪਾਰਟੀ ਵਿੱਚ ਕੱਢਣ ਦੀ ਥਾਂ ਪਹਿਲਾਂ ਨੋਟਿਸ ਭੇਜਦੇ ਪਰ ਪਾਰਟੀ ਆਗੂਆਂ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਗਿਆ ਜਿਸਦਾ ਉਹਨਾਂ ਨੂੰ ਭਾਰੀ ਦੁਖ ਪਹੁੰਚਿਆ ਹੈ ਉਹਨਾਂ ਕਿਹਾ ਹੈ ਕਿ ਬੌਬੀ ਕੰਬੋਜ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਵਿਰੁਧ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹਨ|

Leave a Reply

Your email address will not be published. Required fields are marked *