ਬੌਬੀ ਕੰਬੋਜ ਵਲੋਂ ਸੈਕਟਰ 68 ਵਿੱਚ ਮਸ਼ੀਨਾਂ ਨਾਲ ਪੈਚ ਵਰਕ ਕਰਨ ਦੀ ਮੰਗ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਸਾਬਕਾ ਕਂੌਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ 68 ਵਿੱਚ ਪੈਚ ਵਰਕ ਮਸ਼ੀਨ ਨਾਲ ਕੀਤਾ ਜਾਵੇ|
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸੈਕਟਰ 68 ਨਵਾਂ ਵਾਰਡ ਨੰਬਰ 27 ਵਿੱਚ ਸੜਕਾਂ ਵਿੱਚ ਵੱਡੇ ਵੱਡੇ ਪੈਚ ਵਰਕ ਦਾ ਕੰਮ ਹੋਣ ਵਾਲਾ ਹੈ, ਜੋ ਕਿ ਮੈਨੁਅਲ ਤਰੀਕੇ ਨਾਲ ਭਰੇ ਨਹੀਂ ਜਾ ਸਕਦੇ, ਇਸ ਲਈ ਇਹਨਾਂ ਖੱਡਿਆਂ ਨੂੰ ਮਸ਼ੀਨ ਨਾਲ ਭਰਿਆ ਜਾਵੇ|