ਬ੍ਰਜੇਸ਼ ਠਾਕੁਰ ਦੇ ਇਕ ਹੋਰ ਸ਼ੈਲਟਰ ਹੋਮ ਤੋਂ 11 ਔਰਤਾਂ ਗਾਇਬ

ਨਵੀਂ ਦਿੱਲੀ, 31 ਜੁਲਾਈ (ਸ.ਬ.) ਮੁਜਫੱਰਨਗਰ ਕਾਂਡ ਵਿੱਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ| ਮੁਜਫੱਰਨਗਰ ਵਿੱਚ ਚੱਲ ਰਹੇ ਇਕ ਹੋਰ ਸ਼ੈਲਟਰ ਹੋਮ ਤੋਂ 11 ਔਰਤਾਂ ਗਾਇਬ ਹਨ| ਇਹ ਸ਼ੈਲਟਰ ਹੋਮ ਵੀ ਮੁਜਫੱਰਨਗਰ ਕਾਂਡ ਦਾ ਮਾਸਟਰ ਮਾਇੰਡ ਬ੍ਰਜੇਸ਼ ਠਾਕੁਰ ਹੀ ਚਲਾ ਰਿਹਾ ਸੀ| ਔਰਤਾਂ ਦੇ ਗਾਇਬ ਹੋਣ ਨੂੰ ਲੈ ਕੇ ਐਫ.ਆਈ.ਆਰ.ਦਰਜ ਕਰਵਾਈ ਗਈ ਹੈ|
ਮੁਜਫੱਰਨਗਰ ਕਾਂਡ ਦਾ ਮਾਸਟਰ ਮਾਇੰਡ ਬ੍ਰਜੇਸ਼ ਠਾਕੁਰ ਸਵਾਧਰ ਗ੍ਰਹਿ ਦੇ ਨਾਮ ਤੋਂ ਇਹ ਸ਼ੈਲਟਰ ਹੋਮ ਚਲਾ ਰਿਹਾ ਸੀ, ਜਿਸ ਵਿੱਚ ਉਨ੍ਹਾਂ ਔਰਤਾਂ ਨੂੰ ਰੱਖਿਆ ਜਾਂਦਾ ਸੀ ਜਿਨ੍ਹਾਂ ਦੇ ਨਾ ਪਰਿਵਾਰ ਦਾ ਪਤਾ ਹੁੰਦਾ ਸੀ ਅਤੇ ਨਾ ਹੀ ਉਨ੍ਹਾਂ ਦੇ ਰਹਿਣ ਦਾ ਕੋਈ ਠਿਕਾਣਾ ਸੀ| 9 ਜੂਨ ਨੂੰ ਬ੍ਰਜੇਸ਼ ਖਿਲਾਫ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਇਸ ਸ਼ੈਲਟਰ ਹੋਮ ਤੇ ਵੀ ਤਾਲਾ ਲਗਾ ਦਿੱਤਾ ਗਿਆ|

Leave a Reply

Your email address will not be published. Required fields are marked *