ਬ੍ਰਸੇਲਸ : ਜਲਵਾਯੂ ਤਬਦੀਲੀ ਦੇ ਵਿਰੋਧ ਵਿੱਚ 70,000 ਵਿਅਕਤੀ ਸੜਕਾਂ ਤੇ ਉਤਰੇ

ਬ੍ਰਸੇਲਸ, 28 ਜਨਵਰੀ (ਸ.ਬ.) ਬ੍ਰਸੇਲਸ ਦੇ ਲੱਗਭਗ 70,000 ਵਿਅਕਤੀਆਂ ਨੇ ਠੰਡ ਅਤੇ ਮੀਂਹ ਦੇ ਬਾਵਜੂਦ ਐਤਵਾਰ ਨੂੰ ਰੈਲੀ ਕੱਢੀ| ਇਸ ਰੈਲੀ ਵਿਚ ਉਨ੍ਹਾਂ ਨੇ ਬੈਲਜੀਅਮ ਸਰਕਾਰ ਅਤੇ ਯੂਰਪੀ ਯੂਨੀਅਨ ਨੂੰ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਨਜਿੱਠਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀ ਮੰਗ ਕੀਤੀ| ਜਲਵਾਯੂ ਨੂੰ ਲੈ ਕੇ ਬੈਲਜੀਅਮ ਦੀ ਰਾਜਧਾਨੀ ਵਿਚ ਬੀਤੇ ਦੋ ਮਹੀਨਿਆਂ ਵਿੱਚ ਇਹ ਚੌਥੀ ਰੈਲੀ ਹੈ ਜਿਸ ਵਿਚ ਲੱਗਭਗ 10,000 ਵਿਅਕਤੀਆਂ ਨੇ ਹਿੱਸਾ ਲਿਆ| ਇਸ ਰੈਲੀ ਨੂੰ ਜਲਵਾਯੂ ਮੁੱਦੇ ਤੇ ਹੋਈ ਬੈਲਜੀਅਮ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਦੱਸਿਆ ਜਾ ਰਿਹਾ ਹੈ|
ਪੁਲੀਸ ਦਾ ਅਨੁਮਾਨ ਹੈ ਕਿ ਬੀਤੇ ਮਹੀਨੇ ਹੋਏ ਪ੍ਰਦਰਸ਼ਨ ਦੇ ਮੁਕਾਬਲੇ ਇਸ ਵਿਚ ਜ਼ਿਆਦਾ ਲੋਕ ਇਕੱਠੇ ਹੋਏ| ਦੇਸ਼ ਭਰ ਵਿਚੋਂ ਆਉਣ ਵਾਲੀਆਂ ਟਰੇਨਾਂ ਇੰਨੀਆਂ ਭਰੀਆਂ ਹੋਈਆਂ ਸਨ ਕਿ ਹਜ਼ਾਰਾਂ ਲੋਕ ਮਾਰਚ ਲਈ ਸਮੇਂ ਸਿਰ ਪਹੁੰਚ ਨਹੀਂ ਪਾਏ| ਗਲੋਬਲ ਵਾਰਮਿੰਗ ਰੋਕਣ ਲਈ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਬੈਲਜੀਅਮ ਵਿਚ ਕਰੀਬ 35,000 ਵਿਦਿਆਰਥੀਆਂ ਨੇ ਕਲਾਸਾਂ ਛੱਡ ਕੇ ਪ੍ਰਦਰਸ਼ਨ ਕੀਤਾ| ਵਰਤਮਾਨ ਸਮੇਂ ਦੇਸ਼ ਵਿਚ ਕਾਰਜਕਾਰੀ ਸਰਕਾਰ ਹੈ ਇਸ ਲਈ ਬੈਲਜੀਅਮ ਦੀ ਰਾਜਨੀਤੀ ਤੇ ਸਿੱਧਾ ਪ੍ਰਭਾਵ ਪੈਣ ਦੀ ਸੰਭਾਵਨਾ ਘੱਟ ਹੈ| ਪਰ ਇਨ੍ਹਾਂ ਪ੍ਰਦਰਸ਼ਨਾਂ ਨੇ ਜਲਵਾਯੂ ਤਬਦੀਲੀ ਨੂੰ ਇੱਥੇ ਇਕ ਏਜੰਡਾ ਬਣਾ ਦਿੱਤਾ ਹੈ, ਜਿੱਥੇ ਪਾਰਟੀਆਂ ਮਈ ਦੀਆਂ ਰਾਸ਼ਟਰੀ ਅਤੇ ਯੂਰਪੀ ਯੂਨੀਅਨ ਚੋਣਾਂ ਲਈ ਤਿਆਰੀਆਂ ਕਰ ਰਹੀਆਂ ਹਨ|

Leave a Reply

Your email address will not be published. Required fields are marked *