ਬ੍ਰਹਮਕੁਮਾਰੀਆਂ ਨੇ ਰੱਖੜੀਆਂ ਬੰਨੀਆਂ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰਿਆ ਵਿਸ਼ਵ ਵਿਦਿਆਲਿਆ ਵੱਲੋਂ ਰੱਖੜੀ ਸਬੰਧੀ ਸਮਾਗਮ ਸ਼ੁਰੂ ਹੋ ਗਏ ਹਨ| ਮੁਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕ  ਬ੍ਰਹਮਾਕੁਮਾਰੀ ਪ੍ਰੇਮ ਲਤਾ ਨੇ ਦੱਸਿਆ ਕਿ ਅੱਜ ਕਮਾਡੋ ਕੰਪਲੈਕਸ ਫੇਜ਼-11 ਵਿੱਚ 85 ਪੁਲੀਸ ਕਮਾਡੋਆਂ ਨੂੰ ਰੱਖੜੀਆਂ ਬੰਨੀਆਂ ਗਈਆਂ| ਇਸੇ ਤਰ੍ਹਾਂ ਪੈਰਾਪਲਾਜਿਕ ਪੁਨਰਵਾਸ ਕੇਂਦਰ ਦੇ 53 ਵਸਨੀਕਾਂ ਤੇ ਕਰਮਚਾਰੀਆਂ ਨੂੰ ਅਤੇ ਝੰਜੇੜੀ ਦੇ 62 ਬੇਸਹਾਰਾ, ਅਨਾਥ, ਗੁੰਮਸ਼ੁਦਾ, ਲਵਾਰਿਸ ਵਿਅਕਤੀਆਂ ਦੇ ਵੀ ਰੱਖੜੀਆਂ ਬੰਨੀਆਂ ਗਈਆਂ| ਇਸ ਮੌਕੇ ਬ੍ਰਹਮਕੁਮਾਰੀ ਸੁਮਨ, ਬ੍ਰਹਮਕੁਮਾਰੀ ਅੰਜੂ ਵੀ ਮੌਜੂਦ ਸਨ|

Leave a Reply

Your email address will not be published. Required fields are marked *