ਬ੍ਰਹਮਾਕੁਮਾਰੀਆਂ ਦੇ ਸ਼ਿਵਰਾਤਰੀ ਸਬੰਧੀ 14 ਦਿਨਾਂ ਦੇ ਸਮਾਗਮ ਸੰਪੰਨ

ਐਸ ਏ ਐਸ ਨਗਰ,14 ਫਰਵਰੀ (ਸ.ਬ.) : ਬ੍ਰਹਮਾਕੁਮਾਰੀਆਂ ਦੇ ਮੁਹਾਲੀ ਰੋਪੜ ਖੇਤਰ ਵਿੱਚ ਪਿਛਲੇ 14 ਦਿਨਾਂ ਤੋਂ ਚਲ ਰਹੇ ਸ਼ਿਵਰਾਤਰੀ ਸਮਾਗਮ ਇੱਥੇ ਸੁੱਖ-ਸ਼ਾਂਤੀ ਭਵਨ ਫੇਜ 7 ਵਿੱਖੇ ਇਕ ਜਨਤਕ ਪ੍ਰੋਗਰਾਮ ਦੇ ਆਯੋਜਨ ਨਾਲ ਸੰਪੰਨ ਹੋ ਗਏ ਜਿਸਦੀ ਪ੍ਰਧਾਨਗੀ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਡਾਇਰੈਕਟਰ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕੀਤੀ ਅਤੇ ਸਨੌਰ ਦੇ ਵਿਧਾਇਕ ਸ੍ਰੀ ਹਰਿੰਦਰ ਸਿੰਘ ਚੰਦੁਮਾਜਰਾ ਮੁੱਖ ਮਹਿਮਾਨ ਅਤੇ ਖਰੜ ਦੀ ਉਪ ਮੰਡਲ ਮਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵਿਸ਼ੇਸ ਮਹਿਮਾਨ ਵਜੋਂ ਸਾਮਲ ਹੋਏ |
ਇਸ ਸਮਾਗਮ ਦਾ ਉਦਘਾਟਨ 31 ਉਘੇ ਮਹਿਮਾਨਾ ਵਲੋਂ ਕੀਤਾ ਗਿਆ ਜਿਨ੍ਹਾਂ ਵਿਚ ਬ੍ਰਹਮਾਕੁਮਾਰੀ ਪ੍ਰੇਮਲਤਾ, ਬ੍ਰਹਮਾਕੁਮਾਰੀ ਰਮਾ, ਵਿਧਾਇਕ ਸ੍ਰੀ ਹਰਿੰਦਰ ਸਿੰਘ ਚੰਦੁਮਾਜਰਾ, ਖਰੜ ਦੀ ਉਪ ਮੰਡਲ ਮਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਮੇਜਰ ਜਨਰਲ(ਰਿ) ਆਈ.ਪੀ.ਸਿੰਘ ਨਿਰਦੇਸਕ ਮਾਈ ਭਾਗੋ ਆਰਮਡ ਫੋਰਸਿਜ ਪ੍ਰੋਪਰੇਟਰੀ ਸੰਸਥਾ(ਲੜਕੀਆਂ), ਸ੍ਰੀ ਵਿਜੈ ਯਾਦਵ ਉਪ ਮਹਾਨਿਰੀਖਿਅਕ ਸੀਮਾ ਸੁਰਖਿਆ ਬਲ, ਸ੍ਰੀ ਗੁਰਚਰਨ ਸਿੰਘ ਸਰਾਂ ਜੁਡੀਸੀਅਲ ਮੈਂਬਰ ਪੰਜਾਬ ਸਟੇਟ ਕੰਜਿਊਮਰ ਡੈਸਪਯੂਟ ਰਿਡਰੈਸਲ ਕਮਿਸਨ, ਸ੍ਰੀ ਆਰ. ਕੇ. ਗੋਇਲ ਮੈਂਬਰ ਪੰਜਾਬ ਸਟੇਟ ਕੰਿਜਊਮਰ ਡੈਸਪਯੂਟ ਰਿਡਰੈਸਲ ਕਮਿਸਨ, ਸ੍ਰੀ ਮਦਨ ਮੋਹਨ ਸ਼ਰਮਾ ਕਾਰਜਕਾਰੀ ਨਿਰਦੇਸਕ ਨੈਸ਼ਨਲ ਇੰਸਟੀਚੂਟ ਆਫ ਇਲੈਕਟਰਾਨਿਕ ਐਂਡ ਇਨਫਰਮੇਸਨ ਟੈਕਨੇਲਾਜੀ, ਸ੍ਰੀ ਅਸ਼ੋਕ ਗੁਪਤਾ ਪ੍ਰਬੰਧ ਨਿਰਦੇਸ਼ਕ ਡੀਪਲਾਸਟ ਪਲਾਸਟਿਕਸ ਲਿ., ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਐਸ.ਜੀ.ਪੀ.ਸੀ., ਸ੍ਰੀਮਤੀ ਗਗਨਦੀਪ ਕੌਰ ਪ੍ਰਬੰਧ ਨਿਰਦੇਸਕ ਗੈਰੀ ਆਰਟਸ, ਡਾ.ਮੁਕੇਸ ਭਾਟੀਆ ਡਿਪਟੀ ਹੈਲਥ ਕਮਿਸਨਰ ਰੋਪੜ, ਸ੍ਰੀ ਹਰਮਨ ਪ੍ਰੀਤ ਸਿੰਘ ਪ੍ਰਿੰਸ ਜਿਲਾ ਪ੍ਰਧਾਨ ਅਕਾਲੀ ਦਲ (ਸ਼ਹਿਰੀ), ਸ੍ਰੀ ਹਰਵਿੰਦਰ ਸਿੰਘ ਪ੍ਰਧਾਨ ਰੋਟਰੀ ਕਲਬ ਮੁਹਾਲੀ , ਸ੍ਰੀ ਕੇ.ਕੇ.ਸੇਠ ਉਦਯੋਗਪਤੀ, ਸ੍ਰੀ ਰਾਮ ਮੂਰਤੀ ਮਾਲਿਕ ਅਰਿਸਤਾ ਹੋਟਲ ਖਰੜ, ਸ੍ਰੀ ਏ.ਕੇ.ਸੈਣੀ ਡਿਪਟੀ ਕੁਲੈਕਟਰ(ਸਤਰਕਤਾ) ਪੰਜਾਬ, ਡਾ. ਸੁਨੀਤਾ ਪ੍ਰਿਸੀਪਲ ਰਤਨ ਕਾਲਜ ਆਫ ਏਜੁਕੇਸਨ, ਸ੍ਰੀ ਸੰਦੀਪ ਗੋਇਲ ਪ੍ਰਬੰਧ ਨਿਰਦੇਸ਼ਕ ਜੈਰੋਨਨ ਟੈਕਨੇਲਾਜੀ, ਸ੍ਰੀ ਸੁਰਜੀਤ ਸਿੰਘ ਜਨ ਸੰਪਰਕ ਅਧਿਕਾਰੀ ਮੁਹਾਲੀ, ਗੁਨੀਤ ਸੇਠੀ ਨਿਰਦੇਸਿਕਾ ਗਿਲਾਰਡ ਇਲੈਕਟਰਾਨਿਕ ਪ੍ਰਾ. ਲਿ., ਸ੍ਰੀ ਐਨ ਐਸ ਕਲਸੀ, ਸ੍ਰੀ ਅਵਤਾਰ ਸਿੰਘ ਵਾਲੀਆ ਅਤੇ ਸ੍ਰੀ ਜਗਮੋਹਨ ਸਿੰਘ ਠੁਕਰਾਲ ਸਮਾਜ ਸੇਵਕ ਆਦਿ ਸ਼ਾਮਲ ਸਨ |
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਪਣੀ ਸੰਸਕ੍ਰਿਤੀ ਨੂੰ ਛੱਡਣ ਕਾਰਨ ਹੀ ਸਮਾਜ ਵਿਚ ਅਨੇਕਾਂ ਬੁਰਾਈਆਂ ਪੈਦਾ ਹੋਈਆਂ ਹਨ | ਬ੍ਰਹਮਾਕੁਮਾਰੀ ਭੈਣਾਂ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਸਥਾਪਤ ਕਰਨ, ਸਮਾਜਿਕ ਕੁਰੀਤੀਆਂ ਅਤੇ ਚੁਣੌਤੀਆਂ ਨੂੰ ਸਮਾਪਤ ਕਰਨ ਵੱਲ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ ਜੋ ਅਪਨਾਉਣ ਯੋਗ ਹਨ | ਇਸ ਮੌਕੇ ਤੇ ਸਾਨੂੰ ਇਨ੍ਹਾਂ ਬ੍ਰਹਮਾਕੁਮਾਰੀ ਭੈਣਾਂ ਵਾਂਗ ਸਮਾਜ ਦੀ ਨਿਰਸੁਆਰਥ ਸੇਵਾ, ਸਾਦਾ ਜੀਵਨ ਅਤੇ ਚੰਗੇਰਾ ਵਿਵਹਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ|

Leave a Reply

Your email address will not be published. Required fields are marked *