ਬ੍ਰਹਮਾਕੁਮਾਰੀਆਂ ਨੇ ਮਨਾਇਆ ਜਗਦੰਬਾ- ਸਰਸਵਤੀ ਯਾਦਗਾਰੀ ਦਿਵਸ

ਐਸ ਏ ਐਸ ਨਗਰ, 25 ਜੂਨ (ਸ.ਬ.) ਬ੍ਰਹਮਾਕੁਮਾਰੀਆਂ ਦੀ ਅੰਤਰਕੌਮੀ ਸੰਸਥਾ ਵਲੋਂ ਸੁੱਖ ਸਾਂਤੀ ਭਵਨ ਫੇਜ਼ 7 ਵਿਖੇ ਸੰਸਥਾ ਦੀ ਪਹਿਲੀ ਮੁੱਖ ਪ੍ਰਸਾਸਿਕਾ ਹੰਸਵਾਹਿਨੀ ਦੇਵੀ ਜਗਦੰਬਾ-ਸਰਸਵਤੀ ਦਾ 53ਵਾਂ ਯਾਦਗਾਰੀ ਦਿਵਸ ਮਨਾਇਆ ਗਿਆ ਜਿਸ ਵਿੱਚ 350 ਤੋਂਂ ਵੱਧ ਸਰਧਾਲੂਆਂ ਨੇ ਹਿੱਸਾ ਲਿਆ| ਇਸ ਮੌਕੇ ਇਕ ਜਨਤਕ ਸਭਾ ਵੀ ਹੋਈ ਜਿਸ ਵਿੱਚ ਬ੍ਰਹਮਾਕੁਮਾਰੇ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਸਹਿ ਨਿਰਦੇਸ਼ਿਕਾ ਡਾ. ਬੀ.ਕੇ. ਰਮਾ ਨੇ ਜਗਦੰਬਾ-ਸਰਸਵਤੀ ਦੇ ਜੀਵਨ ਸਬੰਧੀ ਘਟਨਾਵਾਂ, ਸਿੱਖਿਆਵਾਂ ਅਤੇ ਪ੍ਰੇਰਨਾਵਾਂ ਦਾ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸ. ਜਗਮੋਹਨ ਸਿੰਘ ਕੰਗ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *