ਬ੍ਰਹਮਾਕੁਮਾਰੀਆਂ ਵਲੋਂ ਸ਼ਿਵਰਾਤਰੀ ਸਬੰਧੀ ਸਮਾਗਮ ਭਲਕੇ

ਐਸ. ਏ. ਐਸ. ਨਗਰ 23 ਫਰਵਰੀ (ਸ.ਬ.) ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਵਲੋਂ ਮੁਹਾਲੀ ਰੋਪੜ ਖੇਤਰ ਦਾ ਮੁੱਖ ਸਮਾਗਮ 24 ਫਰਵਰੀ ਨੂੰ ਬ੍ਰਹਮਾਕੁਮਾਰੀਜ਼ ਸੁੱਖ ਸ਼ਾਂਤੀ ਭਵਨ ਫੇਜ਼-7 ਮੁਹਾਲੀ ਵਿਖੇ ਹੋਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਸਵੇਰੇ 10.30 ਵਜੇ ਮੇਨ ਹਾਲ ਵਿੱਚ ਸ਼ਿਵਰਾਤਰੀ ਦੇ ਮੌਜੂਦਾ ਸਮੇਂ ਵਿੱਚ ਮਹੱਤਵ ਬਾਰੇ ਪ੍ਰਵਚਨਾਂ, ਦਿਵਿਆ ਗੀਤ ਅਤੇ ਰਾਜਯੋਗ ਮੈਡੀਟੇਸ਼ਨ ਹੋਵੇਗਾ ਜਿਸਦੀ ਪ੍ਰਧਾਨਗੀ ਇਸ ਖੇਤਰ ਦੇ ਰਾਜਯੋਗ             ਕੇਂਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਕਰਨਗੇ|
ਉਹਨਾਂ ਦੱਸਿਆ ਕਿ ਸਮਾਗਮ ਵਿੱਚ ਸ੍ਰੀ. ਬੀ. ਐਸ. ਢੋਲ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਬੀ. ਐਸ. ਐਫ ਦੇ ਉੱਪ ਮਹਾਂ ਨਿਰੀਖਕ ਸ੍ਰੀ ਵਿਜੈ ਯਾਦਵ ਅਤੇ ਸ੍ਰੀ ਗੁਲਸ਼ਨ ਕੁਮਾਰ, ਰਿਆਤ ਐਂਡ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਓ. ਪੀ. ਮਿੱਡਾ, ਫੋਰਟੀਜ ਦੇ ਕਿਡਨੀ ਟਰਾਂਸਪਲਾਂਟ ਦੇ ਡਾਇਰੈਕਟਰ ਡਾ. ਪ੍ਰਿਆ ਦਰਸ਼ੀ ਰੰਜਨ, ਮੁਹਾਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਕਲਾ ਕੇਂਦਰ ਦੀ ਨਿਰਦੇਸ਼ਿਕਾ ਸ੍ਰੀ ਮਤੀ ਸ਼ੋਭਾ ਕੌਸ਼ਰ, ਪੰਜਾਬ ਸਟੇਟ ਕੰਨਜਿਊਮਰ ਰਿਡਰੈਸਲ ਕਮਿਸ਼ਨ ਦੇ ਜੂਡੀਸ਼ਿਅਲ ਮੈਂਬਰ ਸ੍ਰੀ ਗੁਰਚਰਨ ਸਿੰਘ ਸਰਾਂ, ਇੰਜੀਨੀਅਰ ਜੀ ਐਸ.ਕੋਹਲੀ ਡਾਇਰੈਕਟਰ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨਰ, ਮੁਹਾਲੀ ਇੰਡਸਟ੍ਰਿਅਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ, ਮੁਹਾਲੀ ਰੋਟਰੀ ਕਲਬ ਦੇ ਪ੍ਰਧਾਨ ਸ੍ਰੀ ਸੁਖਪ੍ਰੀਤ ਗਿਆਨੀ, ਦੁਆਬਾ ਗਰੁੱਪ ਆਫ ਕਾਲਿਜਿਸ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਸਤਪਾਲ ਸਿੰਘ, ਸੀ- ਡੈਕ ਦੇ                ਨਿਰਦੇਸ਼ਕ ਸ੍ਰੀ ਡੇ. ਕੇ. ਜੈਨ , ਸ੍ਰੀ ਏ. ਕੇ  ਸੈਣੀ ਡਿਪਟੀ ਕੌਲੈਟਰ (ਸਿੰਚਾਈ ਅਤੇ ਚੌਕਸੀ ਪੰਜਾਬ), ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਕਈ ਕੌਂਸਲਰ, ਮੁਹਾਲੀ ਜਿਲ੍ਹਾ ਯੁਵਾ ਕਲਬਾਂ ਦੀ ਕੁਆਰਡੀਨੈਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਐਚ.ਐਸ. ਬਠਲਾਨਾ ਵੀ ਮੌਜੂਦ  ਹੋਣਗੇ|

Leave a Reply

Your email address will not be published. Required fields are marked *