ਬ੍ਰਹਮਾਕੁਮਾਰੀਜ ਨੇ ਸੁਰੱਖਿਆ ਬਲਾਂ ਨੂੰ ਬੰਨ੍ਹੀ ਰੱਖੜੀ

ਮੁਹਾਲੀ,  13 ਅਗਸਤ: ਭਾਈ ਭੈਣ ਦੇ ਪਵਿੱਤਰ ਪਿਆਰ ਦਾ ਸੂਚਕ ਰਕਸ਼ਾ ਬੰਧਨ ਦਾ ਪਵਿੱਤਰ ਤਿਓਹਾਰ ਮੁਹਾਲੀ/ਰੋਪੜ ਖੇਤਰ ਵਿੱਚ ਬ੍ਰਹਮਾਕੁਮਾਰੀਜ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ| ਇਸ ਸਬੰਧ ਵਿੱਚ ਦੱਸ ਦਿਨਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ| ਇਨ੍ਹਾਂ ਪ੍ਰੋਗਰਾਮਾਂ ਅਧੀਨ ਬ੍ਰਹਮਾਕੁਮਾਰੀ ਭੈਣਾਂ ਵੱਖ-ਵੱਖ ਸੰਸਥਾਵਾਂ, ਪੁਲਿਸ, ਸੀਮਾ ਸੁਰੱਖਿਆ ਬਲ, ਬੇਸਹਾਰਾ ਅਤੇ ਅਪਾਹਜਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਉਦਯੋਗਪਤੀਆਂ, ਡਾਕਟਰਾਂ, ਰਾਜਨੀਤੀਕ ਨੇਤਾਵਾਂ ਅਤੇ ਇੰਜੀਨੀਅਰ ਆਦਿ ਨੂੰ ਰੱਖੜੀ ਦਾ ਅਧਿਆਤਮਕ ਅਰਥ ਸਪਸ਼ਟ ਕਰਦਿਆਂ ਰੱਖੜੀਆਂ ਬੰਨਣਗੀਆਂ|
ਇਸ ਖੇਤਰ ਵਿੱਚ 9 ਅਗਸਤ ਤੋਂ ਇਹ ਪ੍ਰੋਗਰਾਮ ਇਸ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਡਾਇਰੈਕਟਰ ਬ੍ਰਹਮਾਕੁਮਾਰੀ ਪ੍ਰੇਮ ਲਤਾ ਦੀ ਪ੍ਰਧਾਨਗੀ ਹੇਠ ਸ਼ੁਰੂ ਹੋ ਚੁੱਕੇ ਹਨ|
ਅੱਜ ਸੀਮਾ ਸੁਰੱਖਿਆ ਬਲ ਕੰਪਲੈਕਸ ਲਖਨੌਰ ਵਿਖੇ ਬ੍ਰਹਮਾਕੁਮਾਰੀ ਸੁਮਨ ਨੇ ਕਿਹਾ ਕਿ ਸੀਮਾ ਤੇ ਦੁਸ਼ਮਣ ਅਤੇ ਦੇਸ਼ ਦੇ ਅੰਦਰ ਆਤੰਕਵਾਦੀਆਂ ਅਤੇ ਅਸਮਾਜਿਕ ਤੱਤਾਂ ਤੋਂ ਸੁਰੱਖਿਆ ਕਰਨ ਦਾ ਬਹੁਤ ਪ੍ਰਸ਼ੰਸਾਯੋਗ ਕੰਮ ਬੀ.ਐਸ.ਐਫ ਕਰ ਰਿਹਾ ਹੈ| ਇਸ ਲਈ ਤੁਹਾਡੀ ਬੁਰਾਈਆਂ ਤੋਂ ਸਦਾ ਰੱਖਿਆ ਦੀ ਮੰਗਲਕਾਮਨਾ ਕਰਦਿਆਂ ਪ੍ਰਮਾਤਮਾ ਪਿਤਾ ਵੱਲੋਂ ਤੁਹਾਨੂੰ ਇਹ ਰਾਖੀ ਬੰਨ ਰਹੀ ਹਾਂ, ਇਸ ਮੌਕੇ ਤੇ ਸ਼੍ਰੀ ਅਰੁਣ ਕੁਮਾਰ ਵਧੀਕ ਡਾਇਰੈਕਟਰ ਜਰਨਲ ਅਤੇ ਸ਼੍ਰੀ ਮਹਿੰਦਰਾ ਸਿੰਘ, ਇੰਸਪੈਕਟਰ ਜਰਨਲ ਬੀ.ਐਸ.ਐਫ   ਸਮੇਤ 20 ਅਧੀਕਾਰੀਆਂ ਅਤੇ 200 ਜਵਾਨਾਂ ਨੂੰ ਬ੍ਰਹਮਾਕੁਮਾਰੀ ਭੈਣਾਂ ਨੇ ਰੱਖੜੀ ਬੰਨੀ ਅਤੇ ਉਨ੍ਹਾਂ ਨੁੰ ਆਤਮਿਕ ਸਮ੍ਰਤੀ ਦਾ ਤਿਲਕ ਲਗਾਇਆ ਤੇ ਮੂੰਹ ਮਿੱਠਾ ਕਰਵਾਇਆ|
ਇਸ ਤੋਂ ਇਲਾਵਾ ਪੰਜਾਬ ਪੁਲੀਸ ਦੇ 79 ਅਧਿਕਾਰੀਆਂ ਅਤੇ ਜਵਾਨਾਂ ਨੂੰ ਬ੍ਰਹਮਾਕੁਮਾਰੀ ਭੈਣਾਂ ਨੇ ਕਮਾਂਡੋ ਕੰਪਲੈਕਸ ਫੇਸ 11 ਵਿੱਚ ਰੱਖੜੀ ਬੰਨੀ ਅਤੇ ਉਨ੍ਹਾਂ ਦੇ ਵੱਲੋਂ ਦਿੱਤੀ ਜਾ ਰਹੀ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ|

Leave a Reply

Your email address will not be published. Required fields are marked *