ਬ੍ਰਹਮਾਕੁਮਾਰੀ ਕੰਪਲੈਕਸ ਵਿਖੇ ਮੁਫ਼ਤ ਸਿਹਤ ਕੈਂਪ ਭਲਕੇ

 

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਬ੍ਰਹਮਾਕੁਮਾਰੀਜ਼ ਦੇ ਸਹਿਯੋਗ ਨਾਲ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਵੱਲੋਂ 25ਦਸੰਬਰ ਨੂੰ ਇੱਕ ਦਿਨ ਲਈ ਮਲਟੀ ਸਪੈਸ਼ਲਿਟੀ ਹੈਲਥ ਕੈਂਪ ਦਾ ਆਯੋਜਨ ਬ੍ਰਹਮਾਕੁਮਾਰੀਜ਼ ਕੰਪਲੈਕਸ ਸੁੱਖ-ਸ਼ਾਂਤੀ ਭਵਨ ਫੇਜ 7 ਵਿਖੇ                    ਹੋਵੇਗਾ ਜੋ ਸਵੇਰ 10 ਵਜੇ ਤੋਂ ਸ਼ਾਮ 3 ਵਜੇ ਤੱਕ ਰਹੇਗਾ|
ਇਸ ਕੈਂਪ ਵਿੱਚ ਸਰੀਰ ਦੇ ਵੱਖ ਵੱਖ ਰੋਗਾਂ ਜਿਵੇਂ ਅੱਖ, ਦੰਦ, ਚੂਲੇ ਅਤੇ ਗੋਡੇ, ਅੰਦਰੂਨੀ ਰੋਗਾਂ ਦੀ ਮੁਫਤ ਜਾਂਚ ਪੜਤਾਲ ਅਤੇ ਇਲਾਜ ਦੇ ਨਾਲ ਨਾਲ ਮਾਨਸਿਕ ਤਨਾਓ ਦੇ ਰੋਗਾਂ ਦਾ ਇਲਾਜ ਲਈ ਮੈਕਸ ਹਸਪਤਾਲ ਦੇ ਮਾਹਰਾਂ ਤੋਂ ਇਲਾਵਾ ਅਧਿਆਤਮਿਕ ਡਾਕਟਰਾਂ ਦੀ ਟੀਮ ਉਪਲਭਧ ਰਹੇਗੀ| ਇਹਨਾਂ ਵਿੱਚ ਮੈਕਸ ਹਸਪਤਾਲ ਦੇ ਡਾ: ਮਨੱਜ ਵਾਧਵਾ ( ਚੂਲੇ ਅਤੇ ਗੋਡ), ਡਾਕਟਰ ਵਿਨੋਦ ਸਿੰਘ ਸਚਦੇਵ (ਅੰਦਰੂਨੀ ਰੋਗ), ਹਰਪ੍ਰੀਤ ਕਪੂਰ ( ਅੱਖਾਂ ਦੇ ਰੋਗ), ਡਾਕਟਰ ਗੌਰਵ ਮਲਿਕ ( ਦੰਦਾਂ ਦੇ ਰੋਗ) ਅਤੇ ਡਾਕਟਰ ਬ੍ਰਹਮਾਕੁਮਾਰੀ ਰਮਾ ( ਅਧਿਆਤਮਿਕ ਰੋਗਾਂ ਦੇ ਮਾਹਿਰ) ਸਾਮਿਲ ਹਨ| ਜਾਂਚ ਦੇ ਦੌਰਾਨ ਬਲੱਡ ਸ਼ੂਗਰ ਟੈਸਟ, ਬਲੱਡ ਪ੍ਰੈਸ਼ਰ, ਕੱਦ, ਵਜਨ, ਈ.ਸੀ.ਜੀ, ਬੋਨ ਮਿਨਰਲ ਡੈਨਸਿਟੀ ਅਤੇ ਅਧਿਆਮਿਕ ਕਲੀਨਿਕ ਆਦਿ ਦੀਆਂ ਮੁਫਤ                         ਸੇਵਾਵਾਂ ਉਪਲਭਧ ਹੋਣਗੀਆਂ|
ਕੈਂਪ ਦਾ ਉਦਘਾਟਨ ਮੁਹਾਲੀ ਨਗਰ ਨਿਗਮ ਦੇ ਕੌਂਸਲਰ ਸ੍ਰੀ ਸੈਂਹਬੀ ਆਨੰਦ, ਬ੍ਰਹਮਾਕੁਮਾਰੀ ਪ੍ਰੇਮਲਤਾ ਨਿਰਦੇਸਿਕਾ ਰਾਜਯੋਗ ਕੇਂਦਰ ਮੁਹਾਲੀ-ਰੋਪੜ ਖੇਤਰ, ਬੀ. ਕੇ. ਰਮਾ ਸਹਿ ਨਿਰਦੇਸਿਕਾ ਰਾਜਯੌਗ ਕੇਂਦਰ ਮੁਹਾਲੀ-ਰੋਪੜ ਖੇਤਰ, ਸ੍ਰੀ ਗੁਰਚਰਨ ਸਿੰਘ ਸਰਾਂ ਜੁਡੀਸ਼ੀਅਲ ਮੈਂਬਰ ਪੰਜਾਬ ਰਾਜ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ, ਸ੍ਰੀ ਹਰੀਸ ਘਈ ਵਧੀਕ ਐਡਵੋਕੇਟ ਜਨਰਲ ਹਰਿਆਣਾ, ਡਾਕਟਰ ਡਾ: ਮਨੱਜ ਵਾਧਵਾ, ਡਾਕਟਰ ਵਿਨੋਦ ਸਿੰਘ ਸਚਦੇਵ, ਡਾਕਟਰ ਹਰਪ੍ਰੀਤ ਕਪੂਰ, ਡਾਕਟਰ ਗੌਰਵ ਮਲਿਕ ਆਦਿ ਵੱਲੋਂ                         ਹੋਵੇਗਾ|

Leave a Reply

Your email address will not be published. Required fields are marked *