ਬ੍ਰਹਮਾਕੁਮਾਰੀ ਸਮਾਗਮ 5 ਨਵੰਬਰ ਨੂੰ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਬ੍ਰਹਮਾਕੁਮਾਰੀ ਕੰਪਲੈਕਸ ਫੇਜ਼ 7 ਵਿਖੇ 5 ਨਵੰਬਰ ਨੂੰ ਇੱਕ ਵਿਸ਼ੇਸ ਸਮਾਗਮ ਕਰਵਾਇਆ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਰੋਪੜ  ਖੇਤਰ ਦੇ ਰਾਜਯੋਗ ਕੇੱਂਦਰਾਂ ਦੀ ਨਿਰਦੇਸ਼ਕ ਪ੍ਰੇਮਲਤਾ ਨੇ ਦਸਿਆ ਕਿ ਇਸ ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਡਿਪਟੀ ਕਮਿਸ਼ਨਰ ਮੁਹਾਲੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਰਿਆਤ ਬਾਹਰਾ  ਗਰੁਪ ਦੇ ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ ਬਾਹਰਾ ਵਿਸ਼ੇਸ ਮਹਿਮਾਨ ਹੋਣਗੇ| ਸਮਾਗਮ ਮੌਕੇ ਮਾਉਂਟ ਆਬੂ (ਰਾਜਸਥਾਨ) ਤੋਂ ਆਏ ਰਾਜਯੋਗ ਮਾਹਿਰ ਊਸ਼ਾ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ|

Leave a Reply

Your email address will not be published. Required fields are marked *