ਬ੍ਰਹਮਾਕੁਮਾਰੀ ਸੰਸਥਾ ਨੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਵਿਸ਼ਵ ਦੇ 137 ਦੇਸ਼ਾਂ ਵਿੱਚ 4500 ਰਾਜਯੋਗ ਕੇਂਦਰਾਂ ਤੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ ਜਿਸ ਦੌਰਾਨ ਵਿਸ਼ਵ ਵਿੱਚ ਸ਼ਾਂਤੀ ਦੀ ਕਿਰਣਾਂ ਫੈਲਾਉਣ ਹਿੱਤ 12 ਲੱਖ ਤੋਂ ਵੱਧ ਰਾਜਯੋਗੀਆਂ ਨੇ ਯੋਗ ਤਪਸਿਆ ਕੀਤੀ|
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਸਾਰੇ ਸੇਵਾ ਕੇਂਦਰਾਂ ਵਿਖੇ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਰਾਜਯੋਗ ਅਭਿਆਸ ਦੇ ਖਾਸ ਪ੍ਰੋਗਰਾਮ ਆਯੋਜਿਤ ਕੀਤੇ ਗਏ| ਇਹ ਦਿਹਾੜਾ ਸੰਸਥਾ ਦੇ ਸੰਸਥਾਪਕ ਪ੍ਰਜਾਪਿਤਾ ਬ੍ਰਹਮਾ ਦੇ 50 ਵੇਂ ਯਾਦਗਾਰੀ ਦਿਵਸ ਤੇ ਮਨਾਇਆ ਗਿਆ ਜਿਹਨਾਂ ਨੇ 18 ਜਨਵਰੀ 1969 ਨੂੰਆਪਣੀ ਭੌਤਿਕ ਦੇਹ ਦਾ ਤਿਆਗ ਕੀਤਾ ਸੀ|
ਇਸ ਸੰਬੰਧੀ ਸਥਾਨਕ ਫੇਜ਼ 7 ਵਿੱਚ ਸਥਿਤ ਸੁੱਖ ਸਾਂਤੀ ਭਵਨ ਵਿਖੇ 300 ਤੋਂ ਵੱਧ ਯੋਗੀਆਂ ਨੇ ਭਾਗ ਲਿਆ ਅਤੇ ਸਵੇਰੇ 5 ਵਜੇ ਤੋਂ ਸਾਮ 8 ਵਜੇ ਤੱਕ ਯੋਗ ਤਪਸਿਆ ਦੇ ਨਾਲ ਮੌਨ ਵੀ ਰੱਖਿਆ|
ਇਸ ਮੌਕੇ ਇੱਕ ਦਿਵਿਆ ਸਮਾਗਮ ਵੀ ਆਯੋਜਿਤ ਕੀਤਾ ਗਿਆ, ਜਿਸਦੀ ਪ੍ਰਧਾਨਗੀ ਮੁਹਾਲੀ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕੀਤੀ|

Leave a Reply

Your email address will not be published. Required fields are marked *