ਬ੍ਰਹਮਾਕੁਮਾਰੀ ਸੰਸਥਾ ਵਲੋਂ ਜਨਮਅਸ਼ਟਮੀ ਦੀ ਚੇਤਨ ਝਾਂਕੀਆਂ ਦੀ ਪ੍ਰਦਰਸ਼ਨੀ ਭਲਕੇ

ਐਸ ਏ ਐਸ ਨਗਰ, 1 ਸਤੰਬਰ (ਸ.ਬ.) ਪ੍ਰਜਾਪਿਤਾ ਬ੍ਰਹਮਾਕੁਮਾਰੀਜ਼ ਈਸ਼ਵਰੀ ਵਿਸ਼ਵ ਵਿਦਿਆਲਾ ਦੀ ਅੰਤਰਕੌਮੀ ਸੰਸਥਾ ਦੀ ਮੁਹਾਲੀ ਸ਼ਾਖਾ ਵੱਲੋਂ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ 2 ਸਤੰਬਰ ਨੂੰ ਸੁੱਖ-ਸ਼ਾਂਤੀ ਭਵਨ ਫੇਜ਼ 7 ਵਿੱਚ ਮਨਾਇਆ ਜਾ ਰਿਹਾ ਹੈ| ਮਿਊਜਿਅਮ ਅਤੇ ਚੇਤਨ ਝਾਂਕੀਆਂ 2 ਸਤੰਬਰ ਨੂੰ ਸ਼ਾਮ 7.30 ਵਜੇ ਤੋਂ 12 ਵਜੇ ਤੱਕ ਜਨਤਾ ਲਈ ਖੁੱਲੀਆਂ ਰਹਿਣਗੀਆਂ| ਸੰਸਥਾ ਦੇ ਬੁਲਾਰੇ ਨੇ ਦੱਸਿਆ ਸ੍ਰੀਮਤੀ ਤਨੁੰ ਕਸਿਯਪ ਆਈ.ਏ.ਐਸ ਸੰਯੁਕਤ ਵਿਕਾਸ ਕਮਿਸ਼ਨਰ ਆਈ. ਆਰ. ਡੀ.-ਕਮ ਕਮਿਸ਼ਨਰ ਨਰੇਗਾ ਅਤੇ ਮੁਹਾਲੀ ਖੇਤਰ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ 2 ਸਤੰਬਰ ਨੂੰ ਸ਼ਾਮ ਵੇਲੇ ਚੇਤਨ ਸ੍ਰੀ ਰਾਧੇ-ਸ੍ਰੀਕਿਸ਼ਨ ਰਾਸਲੀਲਾ ਅਤੇ ਸ੍ਰੀ ਲਕਸ਼ਮੀ ਨਰਾਇਣ ਦੀ ਝਾਂਕੀਆਂ ਦਾ ਉਦਘਾਟਨ ਕਰਣਗੇ|

Leave a Reply

Your email address will not be published. Required fields are marked *