ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਸੰਬਧੀ ਪ੍ਰੋਗਰਾਮ 27 ਨੂੰ

ਐਸ.ਏ.ਐਸ.ਨਗਰ, 25 ਸਤੰਬਰ (ਸ.ਬ.) ਲੋਕ ਕਲਿਆਣ ਕੇਂਦਰ ਰਾਮਗੜ੍ਹੀਆਂ ਸਭਾ (ਰਜਿ.) ਵਲੋਂ ਸਥਾਨਕ ਫੇਜ਼ 3ਬੀ1 ਦੇ ਰਾਮਗੜ੍ਹੀਆਂ ਭਵਨ ਵਿਖੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ 27 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ  ਸਭਾ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਅਤੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਦੱਸਿਆ ਕਿ  ਕੋਵਿਡ-19 ਦੇ ਚਲਦਿਆਂ ਇਸ ਦੌਰਾਨ ਸਰਕਾਰੀ ਹਿਦਾਇਤਾਂ ਅਨੁਸਾਰ ਜਿਆਦਾ ਇੱਕਠ ਨਹੀਂ ਕੀਤਾ           ਜਾਵੇਗਾ| ਉਹਨਾਂ ਦੱਸਿਆ ਕਿ 27 ਸਤੰਬਰ ਨੂੰ ਸਵੇਰੇ 7:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਇਕਬਾਲ ਸਿੰਘ ਅਤੇ ਸਾਥੀਆਂ ਵਲੋਂ ਕੀਰਤਨ ਕੀਤਾ ਜਾਵੇਗਾ|

Leave a Reply

Your email address will not be published. Required fields are marked *