ਬ੍ਰਾਜ਼ੀਲ ਵਿੱਚ ਪੁਲ਼ ਤੋਂ ਹੇਠਾਂ ਬੱਸ ਡਿੱਗਣ ਕਾਰਨ 16 ਵਿਅਕਤੀਆਂ ਦੀ ਮੌਤ


ਰੀਓ ਡੀ ਜਨੇਰੀਓ, 5 ਦਸੰਬਰ (ਸ.ਬ.) ਬ੍ਰਾਜ਼ੀਲ ਦੇ ਮਿਨਾਸ ਜੇਰਾਈਸ ਸੂਬੇ ਵਿਚ ਇਕ ਬੱਸ ਦੁਰਘਟਨਾ ਦੀ ਸ਼ਿਕਾਰ ਹੋ ਗਈ, ਜਿਸ ਵਿਚ 16 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਹੋਰ 27 ਲੋਕ ਜ਼ਖ਼ਮੀ ਹਨ|
ਡਰਾਈਵਰ ਨੇ ਕਥਿਤ ਤੌਰ ਤੇ ਬੱਸ ਤੋਂ ਕੰਟਰੋਲ ਗਵਾ ਲਿਆ ਸੀ ਅਤੇ ਇਕ ਟਰੱਕ ਵਿਚ ਵੱਜਣ ਤੋਂ ਬਾਅਦ ਬੱਸ ਪੁਲ਼ ਤੋਂ ਹੇਠਾਂ ਡਿੱਗ ਗਈ| ਸੂਬੇ ਦੇ ਸੰਘੀ ਹਾਈਵੇਅ ਪੁਲੀਸ ਦੇ ਟਵਿੱਟਰ ਅਕਾਊਂਟ ਤੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ| ਹਾਦਸੇ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਹਨ, ਉਨ੍ਹਾਂ ਵਿਚ ਬੱਸ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ|
ਬੱਸ ਤਕਰੀਬਨ 49 ਫੁੱਟ ਹੇਠਾਂ ਖੱਡ ਵਿਚ ਡਿੱਗ ਗਈ ਸੀ| ਰੇਡੀਓ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਵਿਚ 14 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ 20 ਜ਼ਖਮੀ ਹੋ ਗਏ ਹਨ| 
ਪਿਛਲੇ ਹਫਤੇ ਵੀ ਇੱਥੇ ਇਕ ਅਜਿਹਾ ਹੀ ਹਾਦਸਾ ਵਾਪਰਿਆ ਸੀ ਜਦ ਇਕ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ 42 ਵਿਅਕਤੀਆਂ ਦੀ ਮੌਤ ਹੋ ਗਈ ਸੀ| ਇੱਥੇ ਸੜਕ ਨਿਯਮਾਂ ਦੀ ਅਣਗਹਿਲੀ ਵੀ ਹਾਦਸਿਆਂ ਦਾ ਵੱਡਾ ਕਾਰਨ ਨਜ਼ਰ ਆ ਰਹੀ ਹੈ|

Leave a Reply

Your email address will not be published. Required fields are marked *