ਬ੍ਰਾਜੀਲ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, ਲਾੜੀ ਸਮੇਤ ਚਾਰ ਦੀ ਮੌਤ

ਬ੍ਰਾਜ਼ੀਲ, 7 ਜੁਲਾਈ (ਸ.ਬ.) ਬ੍ਰਾਜ਼ੀਲ ਦੇ ਸਾਓ ਪਾਉਲੋ ਵਿਚ ਹੈਲੀਕਾਪਟਰ ਕਰੈਸ਼ ਹੋਣ ਨਾਲ ਵਿਆਹ ਲਈ ਜਾ ਰਹੀ ਲਾੜੀ ਅਤੇ ਉਸ ਦੇ ਭਰਾ ਦੀ ਦਰਦਨਾਕ ਮੌਤ ਹੋ ਗਈ| ਇਹ  ਦੋਵੇਂ ਜਿਸ ਹੈਲੀਕਾਪਟਰ ਤੋਂ ਜਾ ਰਹੇ ਸਨ ਉਹ ਵਿਆਹ ਵਾਲੀ ਜਗ੍ਹਾ ਤੋਂ ਕੁਝ ਦੂਰੀ ਤੇ ਹੀ ਕਰੈਸ਼ ਹੋ ਗਿਆ| ਘਟਨਾ ਵਿਚ ਪਾਇਲਟ ਅਤੇ ਇਕ ਫੋਟੋਗ੍ਰਾਫਰ ਦੀ ਵੀ ਮੌਤ ਹੋ ਗਈ| ਹੈਲੀਕਾਪਟਰ ਵਿੱਚ ਮੌਜੂਦ ਫੋਟੋਗ੍ਰਾਫਰ ਲਾੜੀ ਅਤੇ ਉਸ ਦੇ ਭਰਾ ਦਾ ਵੀਡੀਓ ਰਿਕਾਰਡ ਕਰ ਰਹੀ ਸੀ, ਜਿਸ ਨਾਲ ਕਰੈਸ਼ ਹੋਣ ਦੀ ਘਟਨਾ ਵੀ ਕੈਮਰੇ ਵਿਚ ਕੈਦ ਹੋ ਗਈ|
ਇਹ ਪੂਰੀ ਘਟਨਾ ਬ੍ਰਾਜ਼ੀਲ ਦੇ ਸਾਓ ਪਾਉਲੋ ਦੀ ਹੈ| ਜਿਥੇ ਰੋਜਮਿਯਰ ਨਾਂ ਦੀ ਲਾੜੀ ਆਪਣੇ ਭਰਾ ਅਤੇ ਇਕ ਫੋਟੋਗ੍ਰਾਫਰ ਨਾਲ ਹੈਲੀਕਾਪਟਰ ਤੋਂ ਵਿਆਹ ਵਾਲੀ ਜਗ੍ਹਾ ਤੇ ਜਾ ਰਹੀ ਸੀ| ਲਾੜਾ ਅਤੇ ਹੋਰ ਮਹਿਮਾਨ ਲਾੜੀ ਦਾ ਇੰਤਜ਼ਾਰ ਕਰ ਰਹੇ ਸਨ| ਇਹ ਪੂਰਾ ਰਸਤਾ ਸਿਰਫ 15 ਮਿੰਟ ਵਿਚ ਤੈਅ ਕੀਤਾ ਜਾਣਾ ਸੀ| ਇਸ ਦੌਰਾਨ ਹੈਲੀਕਾਪਟਰ ਵਿਚ ਮੌਜੂਦ ਫੋਟੋਗ੍ਰਾਫਰ ਨਾਯਲਾ, ਲਾੜੀ ਰੋਜਮਿਯਰ ਅਤੇ ਉਸ ਦੇ ਭਰਾ ਦਾ ਵੀਡੀਓ ਸ਼ੂਟ ਕਰ ਰਹੀ ਸੀ| ਰਸਤੇ ਵਿਚ ਅਚਾਨਕ ਹੈਲੀਕਾਪਟਰ ਹਿੱਲਣ ਲੱਗਾ ਤਾਂ ਪਾਇਲਟ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ| ਵੀਡੀਓ ਵਿਚ ਘਬਰਾਏ ਹੋਏ ਲੋਕ ਇਕ-ਦੂਜੇ ਨੂੰ ਦਿਲਾਸਾ ਦਿੰਦੇ ਦਿਸੇ| ਕੁਝ ਹੀ ਦੇਰ ਵਿਚ ਹੈਲੀਕਾਪਟਰ ਕਾਬੂ ਤੋਂ ਬਾਹਰ ਹੋ ਗਿਆ ਅਤੇ ਹੇਠਾਂ ਜਾਂਦੇ ਹੋਏ ਕਰੈਸ਼ ਹੋ ਗਿਆ| ਕਰੈਸ਼ ਹੋਣ ਤੋਂ ਪਹਿਲਾਂ ਕੈਮਰੇ ਵਿਚ ਕੈਦ ਹੋਈ ਰੋਜਮਿਯਾਰ, ਉਸ ਦੇ ਭਰਾ, ਫੋਟੋਗ੍ਰਾਫਰ ਨਾਯਲਾ ਅਤੇ ਪਾਇਲਟ ਦੀਆਂ ਚੀਕਾਂ ਸਾਫ ਸੁਣੀਆਂ ਜਾ ਸਕਦੀਆਂ ਹਨ| ਕੈਮਰਾ ਆਨ ਹੋਣ ਕਾਰਨ ਕਰੈਸ਼ ਤੋਂ ਬਾਅਦ ਵੀ ਵੀਡੀਓ ਸ਼ੂਟ ਹੁੰਦਾ ਰਿਹਾ, ਜਿਸ ਵਿਚ ਸਾਰਿਆਂ ਦੀ ਮੌਤ ਨਾਲ ਛਾਈ ਚੁੱਪੀ ਦੇ ਦਰਮਿਆਨ ਹੈਲੀਕਾਪਟਰ ਦੀ ਬੀਪ ਸੁਣਾਈ ਦੇ ਰਹੀ ਹੈ|
ਲਾੜਾ ਅਤੇ ਸਾਰੇ ਮਿਹਮਾਨ ਰੋਜਮਿਯਰ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਦੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਥੋੜ੍ਹੀ ਦੂਰੀ ਤੇ ਹੀ ਇਕ ਹੈਲੀਕਾਪਟਰ ਕਰੈਸ਼ ਹੋਇਆ ਹੈ| ਹਾਲਾਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਹੈਲੀਕਾਪਟਰ ਵਿਚ ਰੋਜਮਿਯਰ ਵੀ ਸਵਾਰ ਸੀ, ਅਜਿਹਾ ਇਸ ਲਈ ਕਿਉਂਕਿ ਉਸ ਸਾਰਿਆਂ ਤੋਂ ਇਸ ਨੂੰ ਲੁਕਾ ਕੇ ਰੱਖਿਆ ਸੀ, ਤਾਂ ਕਿ ਉਹ ਸਰਪ੍ਰਾਈਜ਼ ਦੇ ਸਕੇ| 300 ਲੋਕਾਂ ਵਿਚੋਂ ਸਿਰਫ 6 ਲੋਕਾਂ ਨੂੰ ਹੀ ਇਸ ਜਾਣਕਾਰੀ ਸੀ| ਉਨ੍ਹਾਂ ਨੂੰ ਜਦੋਂ ਹੈਲੀਕਾਪਟਰ ਕਰੈਸ਼  ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਵਿਆਹ ਦੀ ਖੁਸ਼ੀ ਦੀ ਥਾਂ ਮਾਤਮ ਪਸਰ ਗਿਆ| ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਮਾਰੀ ਗਈ ਫੋਟੋਗ੍ਰਾਫਰ ਨਾਯਲਾ 6 ਮਹੀਨੇ ਦੀ ਗਰਭਵਤੀ ਸੀ| ਉਸ ਦੇ ਜਾਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ|

Leave a Reply

Your email address will not be published. Required fields are marked *