ਬ੍ਰਾਹਮਣਾਂ ਬਾਰੇ ਮਿਥਕਾਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਏਗੀ ਬ੍ਰਾਹਮਣ ਸਭਾ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵੀ ਕੇ ਵੈਦ ਦੀ ਪ੍ਰਧਾਨਗੀ ਹੇਠ ਫੇਜ਼ 4 ਦੇ ਬ੍ਰਾਹਮਣਾਂ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਉਪਰ ਚਰਚਾ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸ੍ਰੀ ਵਿਜੈ ਸ਼ਰਮਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਬ੍ਰਾਹਮਣਾਂ ਬਾਰੇ ਪ੍ਰਚਲਿਤ ਮਿਥਕਾਂ ਬਾਰੇ ਵੀ ਵਿਚਾਰ ਕੀਤਾ ਗਿਆ| ਇਸ ਮੌਕੇ ਫੈਸਲਾ ਕੀਤਾ ਗਿਆ ਕਿ ਮੁਹਾਲੀ ਸ਼ਹਿਰ ਵਿੱਚ ਬ੍ਰਾਹਮਣ ਭਾਈਚਾਰੇ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹਰ ਫੇਜ਼ ਵਿੱਚ ਹੀ 5-5 ਬ੍ਰਾਹਮਣਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ| ਇਸ ਮੌਕੇ ਫੇਜ਼ 4 ਦੀ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਜੇ ਪੀ ਰਿਸ਼ੀ, ਵੀ ਪੀ ਪਾਠਕ, ਸੁਰੇਸ਼ ਸ਼ਰਮਾ, ਅਸ਼ਵਨੀ ਪ੍ਰਸ਼ਾਦ, ਜਗਦੇਸ਼ਵਰ ਪ੍ਰਸ਼ਾਦ ਨੂੰ ਲਿਆ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕਂੌਸਲਰ ਸ੍ਰੀ ਅਸ਼ੋਕ ਝਾ, ਆਰ ਕੇ ਦੱਤਾ, ਜਸਵਿੰਦਰ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *