ਬ੍ਰਾਹਮਣ ਸਭਾ ਨੇ ਮਨਾਈ ਭਗਵਾਨ ਪਰਸ਼ੂਰਾਮ ਦੀ ਜਯੰਤੀ

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ਸ੍ਰੀ ਬ੍ਰਾਹਮਣ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂ ਰਾਮ ਦੀ ਜਯੰਤੀ ਫੇਜ਼ 9 ਉਦਯੋਗਿਕ ਖੇਤਰ ਵਿੱਚ ਸਥਿਤ ਭਗਵਾਨ ਪਰਸ਼ੂ ਰਾਮ ਮੰਦਰ ਵਿੱਚ ਸ਼ਰਧਾ ਨਾਲ ਮਨਾਈ ਗਈ| ਇਸ ਮੌਕੇ ਸਵੇਰੇ ਪੂਜਾ ਪਾਠ ਤੋਂ ਬਾਅਦ ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ ਵਲੋਂਂ ਕੀਰਤਨ ਕੀਤਾ ਗਿਆ| ਇਸ ਉਪਰੰਤ ਅਚਾਰਿਆ ਇੰਦਰਮਨੀ ਮਹਾਰਾਜ ਅਯੋਧਿਆ ਧਾਮ ਵਾਲਿਆਂ ਨੇ ਆਪਣੇ ਪ੍ਰਵਚਨ ਪੇਸ਼ ਕੀਤੇ| ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦਾ ਸਭਾ ਵਲੋਂ ਸ੍ਰੀ 108 ਸੰਪੂਰਨਾਨੰਦ ਬ੍ਰਹਮਚਾਰੀ ਮਹਾਰਾਜ ਨੇ ਵਿਸ਼ੇਸ ਸਨਮਾਨ ਕੀਤਾ| ਇਸ ਮੌਕੇ ਸਭਾ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਠ ਅਤੇ ਸਰਪ੍ਰਸਤ ਰਮੇਸ਼ ਦੱਤ ਨੇ ਮੰਦਰ ਵਿੱਚ ਚਲ ਰਹੇ ਉਸਾਰੀ ਕਾਰਜ ਵਿੱਚ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ| ਇਸ ਮੌਕੇ ਅਕਾਲੀ ਆਗੂ ਅਸ਼ਵਨੀ ਸੰਭਾਲਕੀ ਨੇ ਮੰਦਰ ਦੀ ਇਮਾਰਤ ਦੀ ਉਸਾਰੀ ਲਈ ਸਰੀਆਅਤੇ ਸ੍ਰੀ ਗਣੇਸ਼ ਵੱਡਾ ਉਤਸਵ ਕਮੇਟੀ ਨੇ ਰੇਤ ਬਜਰੀ ਦੇਣ ਦਾ ਐਲਾਨ ਕੀਤਾ| ਇਸ ਮੌਕੇ ਆਰਤੀ ਤੋਂ ਬਾਅਦ ਭੰਡਾਰਾ ਵੀ ਕੀਤਾ ਗਿਆ|
ਇਸ ਮੌਕੇ ਕੌਂਸਲਰ ਅਸ਼ੌਕ ਝਾ, ਵਿਜੈ ਸ਼ਰਮਾ, ਯੁਵਾ ਸਭਾ ਦੇ ਪ੍ਰਧਾਨ ਵਿਵੇਕ ਕ੍ਰਿਸ਼ਨ, ਪ੍ਰੈਸ ਸਕੱਤਰ ਵਿਸ਼ਾਲ ਸ਼ੰਕਰ, ਪਰਮਿੰਦਰ ਸ਼ਰਮਾ, ਰਮਨ ਸੈਲੀ, ਵਿਸ਼ਾਲ ਸ਼ਰਮਾ, ਤਜਿੰਦਰ, ਜੀ ਪੀ ਪਾਠਕ, ਜੇ ਪੀ ਐਸ ਰਿਸ਼ੀ, ਐਸ ਡੀ ਸ਼ਰਮਾ, ਜਸਵਿੰਦਰ ਸ਼ਰਮਾ, ਸੰਜੀਵ ਮਿਸ਼ਰਾ, ਅਤੁਲ ਸ਼ਰਮਾ, ਗਗਨ ਸ਼ਰਮਾ, ਸਰਵਹਿਤ ਕਲਿਆਣ ਸੁਸਾਇਟੀ ਮੁਹਾਲੀ ਦੇ ਮਂੈਬਰ, ਨਯਾਗਾਂਵ ਬ੍ਰਾਹਮਣ ਸਭਾ ਦੇ ਪ੍ਰਧਾਨ ਡਾ ਹਰਿੰਦਰ ਕੌਸਿਸ, ਰਾਜੀਵ ਦੱਤਾ, ਪਰਵੀਨ ਸ਼ਰਮਾ, ਗੋਪਾਲ ਸ਼ਰਮਾ, ਡੀ ਪੀ ਸ਼ਰਮਾ, ਸ਼ਾਮ ਸੁੰਦਰ, ਸਿਟੀ ਕਾਂਗਰਸ ਦੇ ਪ੍ਰਧਾਨ ਇੰਦਰਜੀਤ ਖੋਖਰ, ਸ ਬਲਬੀਰ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਮਛਲੀ ਕਲਾਂ, ਰਜਨੀਸ਼ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *