ਬ੍ਰਾਹਮਣ ਸਭਾ ਮੁਹਾਲੀ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਬ੍ਰਾਹਮਣ ਸਭਾ ਮੁਹਾਲੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਜ ਸਰਬਸੰਮਤੀ ਨਾਲ     ਅਹੁਦੇਦਾਰਾਂ ਦੀ ਚੋਣ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਸ੍ਰੀ ਵੀ ਕੇ ਵੈਦ ਨੂੰ ਚੇਅਰਮੈਨ, ਇੰਜ : ਧਰਮਵੀਰ ਸਲਵਾਨ ਨੂੰ ਪ੍ਰਧਾਨ, ਵਿਜੈ ਸ਼ਰਮਾ ਨੂੰ ਜਨਰਲ ਸਕੱਤਰ, ਅਮਰਦੀਪ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਵਿਜੈ ਬਖਸ਼ੀ ਨੂੰ ਖਜਾਨਚੀ, ਵਿਵੇਕ ਕ੍ਰਿਸ਼ਨ ਜੋਸ਼ੀ ਅਤੇ ਗੋਪਾਲ ਕ੍ਰਿਸ਼ਨ ਨੂੰ ਸਕੱਤਰ, ਪਰਵਿੰਦਰ ਸ਼ਰਮਾ ਨੂੰ ਜੁਆਇੰਟ ਖਜਾਨਚੀ, ਵਿਸ਼ਾਲ ਸ਼ੰਕਰ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ| ਇਸ ਮੌਕੇ ਨਵੀਂ ਟੀਮ ਨੇ ਭਰੋਸਾ ਦਿਤਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ| ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਮਿਉਂਸਪਲ ਕੌਂਸਲਰ ਸ੍ਰੀ ਅਸ਼ੋਕ ਝਾ, ਪੰਡਿਤ ਇੰਦਰਾਮਨੀ ਤ੍ਰਿਪਾਠੀ, ਡਾ. ਅਸ਼ੀਸ਼ ਵਸ਼ਿਸ਼ਟ, ਸੋਹਨ ਲਾਲ ਸ਼ਰਮਾ, ਸੁਨੀਲ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *