ਬ੍ਰਾਹਮਣ ਸਭਾ ਵਲੋਂ ਪ੍ਰੋ ਚੰਦੂਮਾਜਰਾ ਦਾ ਸਨਮਾਨ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਫੇਜ਼ 9 ਸਥਿਤ ਭਗਵਾਨ ਪਰਸ਼ੂਰਾਮ ਭਵਨ ਵਿੱਚ ਬ੍ਰਾਹਮਣ ਸਭਾ ਵਲੋਂ ਇਕ ਸਮਾਗਮ ਦੌਰਾਨ ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਨਮਾਨਿਤ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਂੌਸਲਰ ਅਸ਼ੋਕ ਝਾ ਨੇ ਦੱਸਿਆ ਕਿ ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਐਮ ਪੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਦੀ ਗ੍ਰਾਂਟ ਪਰਸ਼ੂ ਰਾਮ ਭਵਨ ਦੀ ਇਮਾਰਤ ਅਤੇ ਧਰਮਸ਼ਾਲਾ ਦੀ ਉਸਾਰੀ ਲਈ ਦਿੱਤੀ|
ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਵੀ ਕੇ ਵੈਦ, ਚੇਅਰਮੈਨ ਮਨੋਜ ਜੋਸ਼ੀ, ਜਸਵਿੰਦਰ ਸ਼ਰਮਾ, ਵਿਸ਼ਾਲ ਸ਼ੰਕਰ, ਜੇ ਪੀ ਐਸ ਰਿਸ਼ੀ, ਵਿਜੈ ਸ਼ਰਮਾ, ਇੰਦਰਮਨੀ ਤ੍ਰਿਪਾਠੀ, ਰਾਜ ਕੁਮਾਰ ਸ਼ਰਮਾ, ਜਗਮੋਹਨ ਸ਼ਰਮਾ, ਵਿਸ਼ਾਲ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *