ਬ੍ਰਾਹਮਣ ਸਭਾ ਵੱਲੋਂ ਸ਼ਹੀਦ ਚੰਦਰਸ਼ੇਖਰ ਆਜਾਦ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ 27 ਫਰਵਰੀ ਨੂੰ

ਐਸ.ਏ.ਐਸ. ਨਗਰ, 22 ਫ਼ਰਵਰੀ (ਸ.ਬ.) ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਅਤੇ ਯੁਵਾ ਬ੍ਰਾਹਮਣ ਸਭਾ ਦੀ ਮੀਟਿੰਗ ਇੰਡਸਟ੍ਰੀਅਲ ਏਰੀਆ ਫੇਜ 9 ਸਥਿਤ ਭਗਵਾਨ ਪਰਸ਼ੁਰਾਮ ਮੰਦਿਰ  ਵਿੱਚ ਹੋਈ| ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕੀਤੀ| ਮੀਟਿੰਗ  ਦੇ ਦੌਰਾਨ 27 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਪੰਡਤ ਚੰਦਰਸ਼ੇਖਰ ਆਜਾਦ  ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ|  ਇਸ ਮੌਕੇ ਯੁਵਾ ਬ੍ਰਾਹਮਣ ਸਭੇ ਦੇ ਪ੍ਰਧਾਨ ਵਿਵੇਕ ਕ੍ਰਿਸ਼ਣ ਜੋਸ਼ੀ ਨੇ ਦੱਸਿਆ ਕਿ ਸ਼ਹੀਦ ਪੰਡਤ             ਚੰਦਰਸ਼ੇਖਰ ਦੇ ਸ਼ਹੀਦੀ ਦਿਹਾੜੇ ਮੌਕੇ ਫੇਜ 4 ਸਥਿਤ ਸ਼੍ਰੀ ਸਨਾਤਨ ਧਰਮ ਮੰਦਿਰ ਵਿੱਚ ਸ਼ਾਨਦਾਰ ਸਮਾਗਮ ਕਰਵਾਇਆ ਜਾਵੇਗਾ| ਜਿਸ ਵਿੱਚ ਸਰਘੀ ਕਲਾ ਕੇਂਦਰ  ਦੇ ਕਲਾਕਾਰਾਂ ਵੱਲੋਂ ਸ਼ਹੀਦ ਦੀ ਜੀਵਨੀ ਤੇ ਤਿਆਰ ਕੀਤੇ ਗਏ ਨਾਟਕ ਪਰਵਾਨੇ  ਦਾ ਮੰਚਨ ਹੋਵੇਗਾ|
ਇਸਤੋਂ ਪਹਿਲਾਂ ਸ਼੍ਰੀ ਗਾਇਤਰੀ ਪਰਿਵਾਰ ਵੱਲੋਂ ਹਵਨ ਕਰਵਾਇਆ ਜਾਵੇਗਾ| ਇਸ ਮੌਕੇ ਅਸ਼ੋਕ ਝਾਅ  ਅਤੇ ਅਰੁਣ ਸ਼ਰਮਾ  ਦੋਵੇਂ ਸੇਵਾਦਾਰ , ਪ੍ਰਵੀਨ ਸ਼ਰਮਾ , ਵੀ ਕੇ ਵੈਦ,  ਗੋਪਾਲ ਸ਼ਰਮਾ,  ਬਾਲ ਕ੍ਰਿਸ਼ਣ ਸ਼ਰਮਾ, ਪਰਮਿੰਦਰ ਸ਼ਰਮਾ,  ਡਾ. ਅਸ਼ੀਸ਼ ਵਸ਼ਿਸ਼ਟ, ਸੁਨੀਲ ਸ਼ਰਮਾ ਸਮੇਤ ਸਭਾ ਦੇ ਸਾਰੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *