ਬ੍ਰਾਹਮਣ ਸਭਾ ਵੱਲੋਂ 29 ਅਪ੍ਰੈਲ ਨੂੰ ਧਾਰਮਿਕ ਸਮਾਗਮ ਕਰਨ ਦਾ ਫੈਸਲਾ

ਐਸ.ਏ.ਐਸ.ਨਗਰ, 25 ਅਪ੍ਰੈਲ (ਸ.ਬ.) ਸ੍ਰੀ ਬ੍ਰਾਹਮਣ ਸਭਾ ਦੀ ਮੀਟਿੰਗ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸ਼ਹਿਰ ਦੀਆਂ ਰਾਮਲੀਲਾ ਅਤੇ ਦਸਹਿਰਾ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ| ਇਸ ਮੌਕੇ ਸਾਰੀਆਂ ਕਮੇਟੀਆਂ ਦੀ ਇਕ ਤਾਲਮੇਲ ਕਮੇਟੀ ਬਨਾਉਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਅਤੇ ਐਮ ਸੀ ਅਸ਼ੋਕ ਝਾਅ ਨੇ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵਸ਼ਿਸ਼ਟ ਨੇ ਕਿਹਾ ਕਿ 29 ਅਪ੍ਰੈਲ ਸ੍ਰੀ ਪਰਸ਼ੂਰਾਮ ਜੈਅੰਤੀ ਸਬੰਧੀ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਸਵੇਰੇ ਹਵਨ ਯੱਗ ਹੋਵੇਗਾ ਇਸ ਉਪਰੰਤ ਮਹਿਲਾ ਕੀਰਤਨ ਮੰਡਲੀ ਕੀਰਤਨ ਕਰੇਗੀ ਇਸ ਉਪਰੰਤ ਆਚਾਰਿਆ ਇੰਦਰਮਣੀ ਤ੍ਰਿਪਾਠੀ ਸ੍ਰੀ ਪਰਸ਼ੂਰਾਮ ਦੀ ਜਿੰਦਗੀ ਬਾਰੇ ਵਿਚਾਰ ਪੇਸ਼  ਕਰਨਗੇ| ਇਸ ਮੌਕੇ ਮਟੌਰ ਰਾਮਲੀਲਾ ਕਮੇਟੀ ਦੇ ਪਰਮਦੀਪ ਬੈਦਵਾਨ, ਪ੍ਰਾਚੀਨ ਸ੍ਰੀ ਸ਼ਿਵ ਮੰਦਰ ਮਟੌਰ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ, ਨਵਯੁਵਾ ਕਲੱਬ ਫੇਜ-5 ਦੇ ਪ੍ਰਧਾਨ ਅਰੁਨ ਸ਼ਰਮਾ, ਅੰਕੁਸ਼ ਕਲੱਬ ਫੇਜ਼-1 ਤੋਂ ਕਿਰਨ ਬਾਂਸਲ, ਸੰਜੀਵ ਸ਼ਰਮਾ, ਸੈਕਟਰ 68 ਰਾਮਲੀਲਾ ਕਮੇਟੀ ਵੱਲੋਂ ਬੌਬੀ ਕੰਬੋਜ, ਬਦਰੀ ਪ੍ਰਸ਼ਾਦ ਕੌਸਿਕ ਅਤੇ ਅਭਿਨਵ ਸ਼ਰਮਾ, ਫੇਜ਼-1 ਸ੍ਰੀ ਰਾਮਲੀਲਾ ਅਤੇ ਦਸ਼ਹਿਰਾ ਕਮੇਟੀ ਦੇ ਸੰਜੀਵ ਦੀਵਾਨ, ਫੇਜ਼-4 ਰਾਮ ਲੀਲਾ ਕਮੇਟੀ ਦੇ ਪੰਡਿਤ ਸੁਨੀਲ ਸ਼ਰਮਾ, ਬਲੌਂਗੀ ਦੀ ਸ੍ਰੀ ਰਾਮ ਲੀਲਾ ਕਮੇਟੀ ਦੇ ਕੁਲਵਿੰਦਰ ਸ਼ਰਮਾ, ਵਿਜੈ ਸ਼ਰਮਾ, ਵਿਜਯ ਬਖਸੀ, ਵਿਵੇਕ ਕ੍ਰਿਸ਼ਨ ਜੋਸ਼ੀ, ਪ੍ਰਦੀਪ ਪੱਪੀ ਗੌੜ, ਪਰਮਿੰਦਰ ਸ਼ਰਮਾ ਵੀ ਮੌਜੂਦ  ਸਨ|

Leave a Reply

Your email address will not be published. Required fields are marked *