ਬ੍ਰਾਜ਼ੀਲ ਦੀ ਇਕ ਹੋਰ ਜੇਲ ਵਿੱਚ ਹਿੰਸਾ, 33 ਕੈਦੀਆਂ ਦੀ ਮੌਤ

ਰੀਓ ਡੀ ਜਨੇਰੀਓ, 7 ਜਨਵਰੀ (ਸ.ਬ.) ਬ੍ਰਾਜ਼ੀਲ ਦੇ ਅਮਾਜੋਨ ਖੇਤਰ ਵਿੱਚ ਪੰਜ ਦਿਨ ਦੇ ਅੰਦਰ ਇਕ ਹੋਰ ਜੇਲ ਵਿੱਚ ਹਿੰਸਾ ਭੜਕਨ ਨਾਲ ਕਰੀਬ 33 ਕੈਦੀਆਂ ਦੀ ਮੌਤ ਗਈ ਹੈ| ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਦੀਆਂ ਦੀ ਮੌਤ ਦੀ ਇਹ ਘਟਨਾ ਉਦੋਂ ਹੋਈ ਜਦੋਂ ਪੰਜ ਦਿਨ ਪਹਿਲਾਂ ਇਕ ਹੋਰ ਜੇਲ ਵਿੱਚ ਦੇਸ਼ ਦੇ ਦੋ ਦਹਾਕਿਆਂ ਦੇ ਇਤਿਹਾਸ ਵਿੱਚ ਹੋਈ ਸਭ ਤੋਂ ਵੱਡੀ ਹਿੰਸਾ ਵਿੱਚ 56 ਕੈਦੀ ਮਾਰੇ ਗਏ ਸੀ|
ਸੁਰੱਖਿਆ ਮਾਹਰਾਂ ਮੁਤਾਬਕ ਜੇਲਾਂ ਵਿੱਚ ਵੱਖ-ਵੱਖ ਗਿਰੋਹਾਂ ਦਾ ਕਬਜ਼ਾ ਹੈ ਅਤੇ ਇਸ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਅਜਿਹੀ ਹਿੰਸਾ ਹੋਰ ਹੋ ਸਕਦੀ ਹੈ| ਬ੍ਰਾਜ਼ੀਲ ਦੀ ਜੇਲ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਗਿਰੋਹ ਦੇ ਮੈਂਬਰਾਂ ਦੀ ਹੱਤਿਆ ਕਰ ਦਿੰਦੇ ਹਨ| ਜਾਣਕਾਰੀ ਮੁਤਾਬਕ ਰੋਰੈਮਾ ਸਟੇਟ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਉਜ਼ਿਅਲ ਡੀ ਕਾਸਤਰੋ ਨੇ ਅੱਜ ਹੀ ਹਿੰਸਾ ਲਈ ਸਾਓ ਪਾਓਲੋ ਅਧਾਰਿਤ ਫਸਤਰਟ ਕੈਪਿਟਲ ਕਮਾਂਡ ਗਿਰੋਹ ਨੂੰ ਜ਼ਿੰਮੇਦਾਰ ਠਹਿਰਾਇਆ ਹੈ|
ਅਜੇ ਹਾਲ ਹੀ ਵਿੱਚ ਮਾਇਕਲ ਟੇਮਰ ਨੇ ਕਿਹਾ ਸੀ ਕਿ ਦੇਸ਼ ਦੇ ਹਰੇਕ ਸੂਬੇ ਵਿੱਚ ਘੱਟ ਤੋਂ ਘੱਟ ਇਕ ਜੇਲ ਬਣਾਉਣ ਲਈ 25 ਕਰੋੜ ਡਾਲਰ ਦੀ ਰਕਮ ਖਰਚ ਕੀਤੀ ਜਾਵੇਗੀ| ਬ੍ਰਾਜ਼ੀਲ ਵਿੱਚ ਕੁਲ 26 ਸੂਬੇ ਹਨ| ਜਸਟਿਸ ਮੰਤਰਾਲੇ ਦੀ 2014 ਦੀ ਇਕ ਰਿਪੋਰਟ ਮੁਤਾਬਕ ਬ੍ਰਾਜ਼ੀਲ ਦੀ ਜੇਲ ਵਿੱਚ ਕੁਲ 6,22,000 ਕੈਦੀ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਕਾਲੇ ਨੌਜਵਾਨ ਹਨ|

Leave a Reply

Your email address will not be published. Required fields are marked *