ਬ੍ਰਾਜ਼ੀਲ ਪੁਲੀਸ ਨੇ ਛਾਪੇਮਾਰੀ ਦੌਰਾਨ ਅਸ਼ਲੀਲ ਸਮੱਗਰੀ ਸਮੇਤ 251 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਸਾਓਪਾਓਲੋ, 18 ਮਈ (ਸ.ਬ.) ਲਾਤਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿਚ ਚਾਈਲਡ ਪੋਰਨੋਗ੍ਰਾਫੀ ਵਿਰੁੱਧ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਬ੍ਰਾਜ਼ੀਲ ਦੀ ਪੁਲੀਸ ਨੇ ਸੈਂਕੜੇ ਥਾਵਾਂ ਤੇ ਛਾਪੇਮਾਰੀ ਕੀਤੀ ਅਤੇ 250 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਬੱਚਿਆਂ ਨਾਲ ਅਸ਼ਲੀਲਤਾ ਨਾਲ ਜੁੜੀ ਸਮੱਗਰੀ ਜਬਤ ਕੀਤੀ|
ਬ੍ਰਾਜ਼ੀਲ ਦੇ ਜਨ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਹਜ਼ਾਰਾਂ ਪੁਲੀਸ ਕਰਮਚਾਰੀਆਂ ਨੇ ਕੱਲ ਦੇਸ਼ ਦੇ 24 ਰਾਜਾਂ ਅਤੇ ਸੰਘੀ ਜ਼ਿਲੇ ਵਿਚ ਕਾਰਵਾਈ ਕੀਤੀ| ਦੱਸਿਆ ਜਾਂਦਾ ਹੈ ਕਿ ਛਾਪੇਮਾਰੀ ਦੌਰਾਨ ਪੁਲੀਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਉਹ ਚਾਈਲਡ ਪੋਰਨੋਗ੍ਰਾਫੀ ਵਿਚ ਸ਼ਾਮਲ ਸਨ ਅਤੇ ਇਸ ਨੂੰ ਸਾਂਝਾ ਕਰਨ ਦਾ ਕੰਮ ਕਰਦੇ ਸਨ| ਸ਼ਾਮ ਤੱਕ 251 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ| ਜਨ ਸੁਰੱਖਿਆ ਮੰਤਰੀ ਰਾਊਲ ਜੁਗਮਾਨ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਇਤਿਹਾਸ ਵਿਚ ਇੰਨੀ ਵੱਡੀ ਗਿਣਤੀ ਵਿਚ ਨਾਗਰਿਕ ਪੁਲੀਸ ਨੂੰ ਸ਼ਾਮਲ ਕਰਦੇ ਹੋਏ ਇਹ ਸਭ ਤੋਂ ਵੱਡੀ ਕਾਰਵਾਈ ਸੀ| ਉਨ੍ਹਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਭ ਤੋਂ ਵਧ ਨਿੰਦਾਯੋਗ, ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿਰੁੱਧ ਸਭ ਤੋਂ ਵਧ ਅਸਹਿਣਯੋਗ ਅਪਰਾਧ ਹੈ|

Leave a Reply

Your email address will not be published. Required fields are marked *