ਬ੍ਰਾਜ਼ੀਲ : ਰਾਸ਼ਟਰਪਤੀ ਅਹੁਦੇ ਦੇ ਪ੍ਰਮੁੱਖ ਉਮੀਦਵਾਰ ਉਤੇ ਚਾਕੂ ਨਾਲ ਹਮਲਾ

ਬ੍ਰਾਸੀਲੀਆ, 7 ਸਤੰਬਰ (ਸ.ਬ.) ਬ੍ਰਾਜ਼ੀਲ ਵਿਚ ਰਾਸ਼ਟਰਪਤੀ ਅਹੁਦੇ ਲਈ ਅਕਤੂਬਰ ਵਿਚ ਚੋਣਾਂ ਹੋਣੀਆਂ ਹਨ| ਇਸ ਲਈ ਉਥੇ ਪ੍ਰਚਾਰ ਦਾ ਕੰਮ ਜੋਰਾਂ-ਸ਼ੋਰਾਂ ਉਤੇ ਹੈ| ਰਾਸ਼ਟਰਪਤੀ ਅਹੁਦੇ ਲਈ ਖੜ੍ਹੇ ਇਕ ਪ੍ਰਮੁੱਖ ਉਮੀਦਵਾਰ ਜ਼ਾਇਰ ਬੋਲਸਨਾਰੋ ਉਤੇ ਪ੍ਰਚਾਰ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ| ਇਸ ਹਮਲੇ ਵਿਚ ਖੱਬੇ ਪੱਖੀ ਰੁਝਾਨ ਰੱਖਣ ਵਾਲੇ ਬੋਲਸਨਾਰੋ ਵਾਲ-ਵਾਲ ਬਚ ਗਏ| ਉਨ੍ਹਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ| ਇਸ ਹਮਲੇ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਫਲਾਵਿਓ ਬੋਲਸਨਾਰੋ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਉਤੇ ਇਕ ਪੋਸਟ ਜ਼ਰੀਏ ਦਿੱਤੀ|
ਫਲਾਵਿਓ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਕਿ ਭਗਵਾਨ ਦਾ ਸ਼ੁਕਰ ਹੈ ਕਿ ਸੱਟ ਹਲਕੀ ਸੀ ਅਤੇ ਉਹ ਠੀਕ ਹਨ| ਇਕ ਹੋਰ ਟਵੀਟ ਵਿਚ ਫਲਾਵਿਓ ਨੇ ਲਿਖਿਆ ਕਿ ਜਿੰਨਾ ਅਸੀਂ ਸੋਚ ਰਹੇ ਸੀ ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਸੱਟਾਂ ਲੱਗਣ ਮਗਰੋਂ 63 ਸਾਲਾ ਫੌਜ ਦੇ ਸਾਬਕਾ ਕੈਪਟਨ ਜ਼ਾਇਰ ਬੋਲਸਨਾਰ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ| ਉਧਰ ਬੋਲਸਨਾਰੋ ਉਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਫੜ ਲਿਆ|
ਇੱਥੇ ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦੇ ਸੁਪਰੀਮ ਇਲੈਕਟੋਰਲ ਕੋਰਟ ਵੱਲੋਂ ਜੇਲ ਵਿਚ ਬੰਦ ਸਾਬਕਾ ਰਾਸ਼ਟਰਪਤੀ ਲੂਲਾ ਡੀ ਸਿਲਵਾ ਉਤੇ ਚੋਣਾਂ ਵਿਚ ਉਮੀਦਵਾਰ ਦੇ ਰੂਪ ਵਿਚ ਖੜ੍ਹੇ ਹੋਣ ਉਤੇ ਰੋਕ ਲਗਾਏ ਜਾਣ ਮਗਰੋਂ ਬੋਲਸਨਾਰੋ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ| ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਬੋਲਸਨਾਰੋ ਦੇਸ਼ ਵਿਚ ਹੋਣ ਵਾਲੇ ਗੰਭੀਰ ਅਪਰਾਧਾਂ ਨੂੰ ਰੋਕਣ ਲਈ ਹਥਿਆਰ ਰੱਖਣ ਨੂੰ ਕਾਨੂੰਨੀ ਬਣਾਉਣ ਦੇ ਪੱਖ ਵਿਚ ਹਨ| ਬ੍ਰਾਜ਼ੀਲ ਦੇ ਡੋਨਾਲਡ ਟਰੰਪ ਕਹੇ ਜਾਣ ਵਾਲੇ ਇਸ ਨੇਤਾ ਨੇ ਸੋਸ਼ਲ ਮੀਡੀਆ ਉਤੇ 8.5 ਮਿਲੀਅਨ ਫਾਲੋਅਰਜ ਹਨ|

Leave a Reply

Your email address will not be published. Required fields are marked *