ਬ੍ਰਾਜ਼ੀਲ ਵਿੱਚ ਕੈਦੀਆਂ ਦੇ ਝਗੜੇ ਨੂੰ ਰੋਕਣ ਲਈ ਅਧਿਕਾਰੀਆਂ ਨੇ ਵਿਸ਼ੇਸ਼ ਪ੍ਰਬੰਧ ਕੀਤੇ

ਰੀਓ ਡੀ ਜਨੇਰੀਓ, 19 ਜਨਵਰੀ (ਸ.ਬ.) ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਕੁੱਝ ਦਿਨਾਂ  ਜੇਲਾਂ ਵਿੱਚ ਕੈਦੀਆਂ ਵਿਚਕਾਰ ਚੱਲ ਰਹੇ ਝਗੜਿਆਂ ਨੂੰ ਰੋਕਣ ਲਈ ਕਦਮ ਚੁੱਕਿਆ ਹੈ| ਕੈਦੀਆਂ ਦੇ ਝਗੜੇ ਕਾਰਨ ਹੁਣ ਉਨ੍ਹਾਂ ਨੂੰ ਹੋਰ ਜੇਲਾਂ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਜਾ ਗਿਆ ਹੈ| ਇਸ ਸੰਬੰਧੀ ਕੁੱਝ ਉੱਚ ਅਧਿਕਾਰੀ ਉੱਤਰੀ ਸ਼ਹਿਰ ਨਤਾਲ ਦੇ   ਨੇੜੇ ਅਲਕਾਕੁਜ ਜੇਲ ਵਿੱਚ ਪੁੱਜੇ| ਹਫਤੇ ਦੇ ਅਖੀਰ ਤੋਂ ਦੋ ਗਰੁੱਪਾਂ ਵਿਚਕਾਰ ਭਿਆਨਕ ਝਗੜਾ ਹੋਇਆ ਸੀ ਅਤੇ ਇਸ ਕਾਰਨ 26 ਕੈਦੀਆਂ ਦੀ ਮੌਤ ਹੋ ਗਈ ਸੀ|  ਕਈ ਕੈਦੀਆਂ ਦੇ ਸਿਰ ਹੀ ਵੱਢ ਦਿੱਤੇ ਗਏ ਸਨ|
ਸੂਬਾ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਸੀਂ ਸਾਵਧਾਨੀਪੂਰਵਕ ਸਾਰੇ ਸੁਰੱਖਿਆ ਮੁੱਦਿਆਂ ਤੇ ਧਿਆਨ ਰੱਖਦੇ ਹੋਏ ਕੈਦੀਆਂ ਦੀਆਂ ਜੇਲਾਂ ਬਦਲਣ ਲਈ ਪ੍ਰਬੰਧ ਕਰ ਰਹੇ ਹਾਂ| 4 ਬੱਸਾਂ ਵਿੱਚ ਇਕ ਗਿਰੋਹ ਦੇ ਮੈਂਬਰਾਂ ਨੂੰ ਲੈ ਜਾਇਆ ਗਿਆ| ਇਨ੍ਹਾਂ ਦੀਆਂ ਖਾਲੀ ਹੋਈਆਂ ਕੋਠੜੀਆਂ ਵਿੱਚ ਉਹ ਕੈਦੀ ਰਹਿਣਗੇ ਜਿਨ੍ਹਾਂ ਨੂੰ ਦੂਜੀਆਂ ਜੇਲਾਂ ਰਾਹੀਂ 3 ਬੱਸਾਂ ਵਿੱਚ ਭਰ ਕੇ ਇੱਥੇ ਲਿਆਂਦਾ ਗਿਆ| ਕੁੱਝ ਕੈਦੀਆਂ ਦੇ ਪਰਿਵਾਰ ਵਾਲਿਆਂ ਨੇ ਇਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਰਬੜ ਦੀਆਂ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਪਿੱਛੇ ਹਟਾਇਆ|

Leave a Reply

Your email address will not be published. Required fields are marked *