ਬ੍ਰਾਜ਼ੀਲ ਵਿੱਚ ਜੇਲ ਦਾ ਦਰਵਾਜ਼ਾ ਤੋੜ ਕੇ 105 ਕੈਦੀ ਫਰਾਰ

ਸਾਓ ਪਾਓਲੋ, 11 ਸਤੰਬਰ (ਸ.ਬ.) ਪੂਰਬੀ-ਉਤਰੀ ਬ੍ਰਾਜ਼ੀਲ ਵਿੱਚ ਕਾਫੀ ਸੁਰੱਖਿਆ ਵਾਲੀ ਇਕ ਜੇਲ ਦੇ ਮੁੱਖ ਦਰਵਾਜ਼ੇ ਭਾਰੀ ਹਥਿਆਰਾਂ ਨਾਲ ਲੈਸ ਲੋਕਾਂ ਨੇ ਉਡਾ ਦਿੱਤਾ| ਇਸ ਸਾਜਿਸ਼ ਨੂੰ ਸਵੇਰੇ ਅੰਜਾਮ ਦਿੱਤਾ ਗਿਆ| ਇਸ ਵਿੱਚ ਇਕ ਪੁਲੀਸ ਕਰਮਚਾਰੀ ਦੀ ਮੌਤ ਹੋ ਗਈ ਅਤੇ 100 ਤੋਂ ਵਧੇਰੇ ਕੈਦੀ ਭੱਜ ਗਏ| ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਤਕਰੀਬਨ 20 ਦੀ ਗਿਣਤੀ ਵਿੱਚ ਸਨ ਜੋ ਚਾਰ ਵਾਹਨਾਂ ਵਿੱਚ ਸਵਾਰ ਹੋ ਕੇ ਆਏ ਸਨ| ਉਨ੍ਹਾਂ ਨੇ ਨਿਗਰਾਨੀ ਟਾਵਰ ਉੱਤੇ ਗੋਲੀਬਾਰੀ ਕੀਤੀ ਅਤੇ ਰੋਮੂ ਗੋਂਕਾਲਵਸ ਐਬ੍ਰੇਂਟਿਸ ਜੇਲ ਦੇ ਮੁੱਖ ਦਰਵਾਜ਼ੇ ਨੂੰ ਧਮਾਕੇ ਨਾਲ ਉਡਾ ਦਿੱਤਾ| ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਇਕ ਪੁਲੀਸ ਕਰਮਚਾਰੀ ਜ਼ਖਮੀ ਹੋ ਗਿਆ, ਬਾਅਦ ਵਿੱਚ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ|
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਇੱਥੇ ਅਜਿਹੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਦੋਂ ਵੀ ਲਗਭਗ ਵੱਡੀ ਗਿਣਤੀ ਵਿੱਚ ਕੈਦੀ ਫਰਾਰ ਹੋਣ ਵਿੱਚ ਕਾਮਯਾਬ ਰਹੇ ਸਨ|

Leave a Reply

Your email address will not be published. Required fields are marked *