ਬ੍ਰਾਜ਼ੀਲ ਵਿੱਚ ਨਵੇਂ ਪਾਸਪੋਰਟ ਜਾਰੀ ਕਰਨ ਤੇ ਲੱਗੀ ਅਸਥਾਈ ਰੋਕ

ਬ੍ਰਾਸੀਲੀਆ, 29 ਜੂਨ (ਸ.ਬ.) ਬਜਟ ਵਿੱਚ ਕਟੌਤੀ ਕਾਰਨ ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਪਾਸਪੋਰਟ ਜਾਰੀ ਕਰਨ ਤੇ ਅਸਥਾਈ ਰੋਕ ਲਗਾ ਦਿੱਤੀ ਹੈ| ਇਸ ਕਟੌਤੀ ਲਈ ਬ੍ਰਾਜ਼ੀਲ ਦੇ ਇਕ ਚਾਰਜਰ ਨੇ ਰਾਸ਼ਟਰਪਤੀ ਮਾਇਕਲ ਟੇਮੇਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਦੇਸ਼ ਆਰਥਿਕ ਤੰਗੀ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ|
ਉਧਰ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਹਫਤੇ ਸੰਸਦ ਵਿੱਚ ਹੋਣ ਵਾਲੀ ਚਰਚਾ ਵਿੱਚ ਇਸ ਸੰਬੰਧੀ ਇਕ ਆਪਾਤ ਬਿੱਲ ਪੇਸ਼ ਕਰੇਗੀ ਤਾਂ ਜੋ ਇਸ ਕੰਮ ਲਈ ਧਨ ਇੱਕਠਾ ਕੀਤਾ ਜਾ ਸਕੇ|
ਆਮ ਤੌਰ ਤੇ ਫੇਡਰਲ ਪੁਲੀਸ ਆਵੇਦਨ ਸਵੀਕਾਰ ਕੀਤੇ ਜਾਣ ਦੇ 6 ਦਿਨਾਂ ਦੇ ਅੰਦਰ ਪਾਸਪੋਰਟ ਜਾਰੀ ਕਰਦੀ ਹੈ ਪਰ ਉਨ੍ਹਾਂ ਮੁਤਾਬਕ ਹੁਣ ਉਹ ਮੰਗਲਵਾਰ ਦੇ ਬਾਅਦ ਕੀਤੇ ਗਏ  ਆਵੇਦਨ ਸਵੀਕਾਰ ਨਹੀਂ ਕਰੇਗੀ|

Leave a Reply

Your email address will not be published. Required fields are marked *