ਬ੍ਰਾਜ਼ੀਲ ਵਿੱਚ ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਹੋਈ ਝੜਪ, ਇਕ ਵਿਅਕਤੀ ਦੀ ਮੌਤ

ਬ੍ਰਾਜ਼ੀਲ, 13 ਫਰਵਰੀ (ਸ.ਬ.) ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਦੋ ਫੁੱਟਬਾਲ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਹਿੰਸਕ ਝੜਪ ਹੋਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ| ਸਥਾਨਕ ਮੀਡੀਆ ਨੇ ਦੱਸਿਆ ਕਿ ਬੋਟਾਫੋਗੋ ਅਤੇ ਫਲਾਮੇਂਗੋ ਟੀਮਾਂ ਵਿਚਾਲੇਫੁੱਟਬਾਲ ਮੈਚ ਤੋਂ ਠੀਕ ਪਹਿਲਾਂ ਦੋਹਾਂ ਟੀਮਾਂ ਦੇ ਪ੍ਰਸ਼ੰਸਕਾਂ ਵਿੱਚ ਝੜਪ ਹੋ ਗਈ|
ਪੁਲੀਸ ਨੂੰ ਝੜਪ ਰੋਕਣ ਲਈ ਰਬੜ ਦੀਆਂ ਗੋਲੀਆਂ ਦਾਗਣੀਆਂ ਪਈਆਂ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ|
ਨਗਰ ਸਿਹਤ ਸਕੱਤਰੇਤ ਨੇ ਦੱਸਿਆ ਕਿ ਝੜਪ ਵਿੱਚ ਜ਼ਖਮੀ 8 ਲੋਕਾਂ ਨੂੰ ਸਾਲਗਾਦੋ ਫਿਲਹੋ ਨਗਰ ਨਿਗਮ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ, ਜਿਸ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ 28 ਸਾਲਾ ਡਿਏਗੋ ਸਿਲਵਾ ਡੋਸ ਸਾਂਤੋਸ ਦੇ ਰੂਪ ਵਿੱਚ ਕੀਤੀ ਗਈ ਹੈ| 4 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 3 ਹੋਰਨਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ, ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਹੈ|

Leave a Reply

Your email address will not be published. Required fields are marked *