ਬ੍ਰਾਜ਼ੀਲ ਸੁਪਰੀਮ ਕੋਰਟ ਵੱਲੋਂ ਸਾਬਕਾ ਰਾਸ਼ਟਰਪਤੀ ਖ਼ਿਲਾਫ ਜਾਂਚ ਸ਼ੁਰੂ ਕਰਨ ਦੇ ਹੁਕਮ ਜਾਰੀ

ਸਾਓ ਪੌਲੋ, 10 ਫਰਵਰੀ (ਸ.ਬ.) ਬ੍ਰਾਜ਼ੀਲ ਸੁਪਰੀਮ ਕੋਰਟ ਨੇ ਇਕ ਸਰਕਾਰੀ ਤੇਲ ਕੰਪਨੀ ਦੇ ਖ਼ਿਲਾਫ ਜਾਂਚ ਵਿੱਚ ਰੁਕਾਵਟ ਪੈਦਾ ਕਰਨ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਜੋਜ਼ ਸਾਰਨੇ ਅਤੇ ਹੋਰ ਨੇਤਾਵਾਂ ਖ਼ਿਲਾਫ ਜਾਂਚ  ਆਦੇਸ਼ ਜਾਰੀ ਕਰ ਦਿੱਤਾ ਹੈ| ਅਦਾਲਤ ਦੇ ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ| ਸਰਕਾਰੀ ਵਕੀਲ ਰੋਡ੍ਰਿਗੋ ਜੈਨੇਟ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਰਾਸ਼ਟਰਪਤੀ ਸਾਰਨੇ, ਜੋ ਕਿ ਇਸ    ਸਮੇਂ ਸਾਂਸਦ ਹਨ, ਨੇ ਆਪਣੇ ਕਾਰਜਕਾਲ ਦੌਰਾਨ ਹੋਰ ਸਾਂਸਦਾਂ ਰੋਮਰੋ ਜ਼ੁਕਾ ਅਤੇ ਰਿਨਾਨ ਕਾਲਹਿਰੋਜ਼ ਨਾਲ ਮਿਲ ਕੇ ਇਕ ਤੇਲ ਕੰਪਨੀ ਖ਼ਿਲਾਫ ਜਾਂਚ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ| ਇਸ ਮਾਮਲੇ ਵਿੱਚ ਸਰਕਾਰੀ ਤੇਲ ਕੰਪਨੀ ਦੇ ਸਾਬਕਾ ਮੁਖੀ ਸਰਗੀਓ ਮੁਖਾਦੋ ਦਾ ਵੀ ਨਾਮ ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ| ਸੁਪਰੀਮ ਕੋਰਟ ਦੇ ਜੱਜ ਐਡਸਨ ਫਾਚਿਲ ਨੇ ਦੋ ਫਰਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਇਸ ਮਸ਼ਹੂਰ ਨਜ਼ਰਬੰਦ ਘੁਟਾਲੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ| ਸਰਕਾਰੀ ਵਕੀਲ ਨੇ ਸੁਪਰੀਮ ਕੋਰਟ ਦੇ ਸਾਹਮਣੇ ਤੇਲ ਕੰਪਨੀ ਦੇ ਸਾਬਕਾ ਮੁਖੀ ਅਤੇ ਇਨ੍ਹਾਂ ਨੇਤਾਵਾਂ ਦੀ ਲਗਭਗ 6 ਘੰਟੇ ਦੀ ਆਪਸੀ ਗੱਲਬਾਤ ਦਾ ਬਿਓਰਾ ਵੀ ਉਪਲੱਬਧ ਕਰਵਾਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦਾ ਮਕਸਦ ਜਾਂਚ ਵਿੱਚ ਅੜਚਣ ਪਾਉਣਾ ਸੀ| ਹਾਲਾਂਕਿ ਮੁਖਾਦੋ ਇਸ ਸਮੇਂ ਸਰਕਾਰੀ ਗਵਾਹ ਬਣ ਚੁੱਕਿਆ ਹੈ ਅਤੇ ਉਸ ਨੇ ਇਹ ਰਿਕਾਰਡਿੰਗ ਕੀਤੀ ਸੀ, ਜਿਸ ਵਿੱਚ ਇਸ ਗੱਲ ਦਾ ਪੂਰਾ ਬਿਓਰਾ ਹੈ ਕਿ ਕਿਸ ਤਰ੍ਹਾਂ ਮਿਲ ਕੇ ਇਸ ਜਾਂਚ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕੀਤੀ ਗਈ ਸੀ|

Leave a Reply

Your email address will not be published. Required fields are marked *