ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ

ਸਰੀ, 1 ਜੂਨ , (ਸ.ਬ.) 9 ਮਈ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ| 87 ਮੈਂਬਰੀ ਵਿਧਾਨ ਸਭਾ ਵਿੱਚ ਐਨ. ਡੀ. ਪੀ. ਦੀ ਝੋਲੀ 41 ਸੀਟਾਂ ਪਈਆਂ ਜਦਕਿ ਗਰੀਨ ਪਾਰਟੀ ਕੋਲ 3 ਅਤੇ ਲਿਬਰਲ ਪਾਰਟੀ ਦੀ ਝੋਲੀ 43 ਸੀਟਾਂ ਪਈਆਂ ਹਨ|
ਐਨ. ਡੀ. ਪੀ. ਤੇ ਗਰੀਨ ਪਾਰਟੀ ਨੇ ਮਿਲ ਕੇ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ, ਇਸ ਲਈ ਕਰਿਸਟੀ ਕਲਾਰਕ ਇਸ ਦਾ ਵਿਰੋਧ ਕਰ ਰਹੀ ਹੈ|
ਮੌਜੂਦਾ ਮੁੱਖ ਮੰਤਰੀ ਕਰਿਸਟੀ ਕਲਾਰਕ ਨੇ ਅਸਤੀਫ਼ਾ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸੂਬੇ ਦੇ ਵੋਟਰਾਂ ਨੇ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਸਭ ਤੋਂ ਵਧ ਵਿਧਾਇਕ ਜਿਤਾਏ ਹਨ, ਇਸ ਲਈ ਉਹ ਅਸਤੀਫ਼ਾ ਦੇਣ ਦੀ ਥਾਂ ਸਰਕਾਰ ਚਲਾਈ ਰੱਖਣ ਨੂੰ ਤਰਜੀਹ ਦੇਣਗੇ| ਵਿਰੋਧੀ ਧਿਰ ਚਾਹੇ ਤਾਂ ਵਿਧਾਨ ਸਭਾ ਵਿੱਚ ਬੇਭਰੋਸਗੀ ਦਾ ਮਤਾ ਲਿਆ ਕੇ ਵੋਟਾਂ ਪੁਆ ਸਕਦੀ ਹੈ| ਉਨ੍ਹਾਂ ਕਿਹਾ ਕਿ ਇਸ ਮਗਰੋਂ ਜੋ ਨਤੀਜਾ ਸਾਹਮਣੇ ਆਵੇਗਾ, ਉਹ ਉਨ੍ਹਾਂ ਵਲੋਂ ਮੰਨ ਲਿਆ ਜਾਵੇਗਾ|

Leave a Reply

Your email address will not be published. Required fields are marked *